ਮਾਂ ਨੇ 3 ਮਹੀਨੇ ਦੇ ਪੁੱਤਰ ਨੂੰ ਜ਼ਹਿਰ ਦੇ ਕੇ ਖੁਦ ਵੀ ਖਾਧਾ, ਸੁਸਾਈਡ ਨੋਟ ''ਚ ਦੱਸਿਆ ਮੌਤ ਦਾ ਕਾਰਨ

08/19/2017 8:15:59 AM

ਝੱਜਰ — ਝੱਜਰ ਜ਼ਿਲੇ ਦੀ ਕੁਲਾਨਾ ਪੁਲਸ ਚੌਂਕੀ ਦੇ ਅਧੀਨ ਆਉਂਦੇ ਪਿੰਡ ਚਾਂਦਪੁਰ 'ਚ ਇਕ ਮਹਿਲਾ ਨੇ ਆਪਣੇ ਤਿੰਨ ਮਹੀਨੇ ਦੇ ਮਾਸੂਮ ਨਾਲ ਜ਼ਹਿਰੀਲਾ ਪਦਾਰਥ ਖਾ ਲਿਆ। ਪੁਲਸ ਨੇ ਮੌਕੇ ਤੋਂ ਮਹਿਲਾ ਵਲੋਂ ਲਿਖਿਆ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਇਸ ਨੋਟ 'ਚ ਮ੍ਰਿਤਕਾਂ ਨੇ ਆਪਣੇ ਪਤੀ ਦੀ ਬੇਵਫਾਈ ਬਾਰੇ ਲਿਖਿਆ ਸੀ, ਜੋ ਕਿ ਵੀਰਵਾਰ ਨੂੰ ਘਰ ਦੇ ਬਿਸਤਰੇ ਤੋਂ ਮਿਲਿਆ। ਮਹਿਲਾ ਨੀਸ਼ੂ ਵਲੋਂ ਆਤਮ ਹੱਤਿਆ ਦਾ ਕਾਰਨ ਪਤੀ ਅਜੈ ਦੇ ਜੇਠਾਣੀ ਦੇ ਨਾਲ ਨਾਜਾਇਜ਼ ਸੰਬੰਧ ਦੱਸੇ ਗਏ ਹਨ। ਇਸ ਬਾਰੇ ਪਤਾ ਲੱਗਦੇ ਅਤੇ ਪਤੀ ਨੂੰ ਕਈ ਵਾਰ ਸਮਝਾਉਣ ਦੇ ਬਾਅਦ ਸਰੀਰਕ ਤਸੀਹੇ ਬਰਾਦਾਸ਼ਤ ਕਰਨ ਤੋਂ ਬਾਅਦ ਨੀਸ਼ੂ ਨੇ  ਗੁੱਸੇ 'ਚ ਆ ਕੇ ਆਪਣੇ ਬੱਚੇ ਸਮੇਤ ਉਸ ਸਮੇਂ ਆਤਮ-ਹੱਤਿਆ ਕੀਤੀ ਜਿਸ ਸਮੇਂ ਘਰ 'ਚ ਕੋਈ ਵੀ ਨਹੀਂ ਸੀ।

PunjabKesari
ਜਾਣਕਾਰੀ ਦੇ ਅਨੁਸਾਰ ਚਾਂਦਪੁਰ ਦੇ ਰਹਿਣ ਵਾਲੇ ਅਜੈ ਦਾ ਵਿਆਹ 22 ਨਵੰਬਰ 2015 ਨੂੰ ਭੰਭੇਵਾ ਪਿੰਡ ਦੀ ਰਹਿਣ ਵਾਲੀ ਨਿਸ਼ਾ ਉਰਫ ਨੀਸ਼ੂ ਦੇ ਨਾਲ ਹੋਇਆ। ਅਜੇ ਝੱਜਰ ਦੇ ਇਕ ਹਸਪਤਾਲ 'ਚ ਕੰਟੀਨ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਅਜੈ ਕੰਟੀਨ 'ਚ ਝੱਜਰ ਆਇਆ ਹੋਇਆ ਸੀ ਅਤੇ ਉਸਦੇ ਬਾਕੀ ਪਰਿਵਾਰ ਵਾਲੇ ਨਨਿਹਾਲ 'ਚ ਕਿਸੇ ਦੀ ਮੌਤ ਦਾ ਸ਼ੌਕ ਜਤਾਉਣ ਲਈ ਗਏ ਸਨ। ਘਰ 'ਚ ਉਸਦੀ ਪਤਨੀ ਇਕੱਲੀ ਸੀ। ਦੁਪਹਿਰ ਦੇ ਬਾਅਦ ਨੀਸ਼ੂ ਨੇ ਪਹਿਲਾ ਆਪਣੇ ਤਿੰਨ ਮਹੀਨੇ ਦੇ ਬੇਟੇ ਯਸ਼ ਨੂੰ ਜ਼ਹਿਰ ਦਿੱਤਾ ਅਤੇ ਬਾਅਦ 'ਚ ਖੁਦ ਵੀ ਖਾ ਲਿਆ।
ਅਜੈ ਦੇ ਪਰਿਵਾਰ ਵਾਲੇ ਜਦੋਂ ਵਾਪਸ ਘਰ ਆਏ ਤਾਂ ਨੀਸ਼ੂ ਅਤੇ ਯਸ਼ ਤੜਫ ਰਹੇ ਸਨ। ਪਰਿਵਾਰ ਉਸੇ ਸਮੇਂ ਦੋਵਾਂ ਨੂੰ ਇਲਾਜ ਦੇ ਲਈ ਝੱਜਰ ਦੇ ਇਕ ਨਿੱਜੀ ਹਸਪਤਾਲ ਲੈ ਆਏ। ਹਸਪਤਾਲ ਪੁਹੰਚਦੇ ਹੀ ਇਲਾਜ ਦੌਰਾਨ ਨੀਸ਼ੂ ਨੇ ਦਮ ਤੋੜ ਦਿੱਤਾ, ਜਦੋਂਕਿ ਡਾਕਟਰਾਂ ਨੇ ਯਸ਼ ਦੀ ਗੰਭੀਰ ਹਾਲਤ ਦੇਖਦੇ ਹੋਏ ਉਸਨੂੰ ਰੋਹਤਕ ਦੇ ਪੀ.ਜੀ.ਆਈ. ਰੈਫਰ ਕਰ ਦਿੱਤਾ। ਉਥੇ ਪਹੁੰਚਦੇ ਹੀ ਯਸ਼ ਨੇ ਵੀ ਦਮ ਤੋੜ ਦਿੱਤਾ।
ਦੂਸਰੇ ਪਾਸੇ ਪਰਿਵਾਰ ਵਾਲਿਆਂ ਨੇ ਨਿਸ਼ੂ ਅਤੇ ਉਸਦੇ ਬੇਟੇ ਦੀ ਮੌਤ ਦਾ ਕਾਰਨ ਦਾਜ ਉਤਪੀੜਨ ਦੱਸਿਆ ਹੈ। ਪੁਲਸ ਨੇ ਨੀਸ਼ੂ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਉਸਦੇ ਪਤੀ ਅਜੈ ਅਤੇ ਉਸਦੀ ਜੇਠਾਣੀ ਸੁਮਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਪਰਿਵਾਰ ਵਾਲਿਆਂ ਨੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ।


Related News