ਅੱਤਵਾਦੀ ਹਮਲੇ ''ਚ ਵਰਕਰਾਂ ਦੇ ਮਾਰੇ ਜਾਣ ਦੇ ਬਾਅਦ ਲੋਕਾਂ ਨੇ ਸਰਪੰਚ ਦੇ ਘਰ ਨੂੰ ਲਗਾਈ ਅੱਗ

10/17/2017 6:15:35 PM

ਸ਼੍ਰੀਨਗਰ— ਸ਼ੱਕੀ ਅੱਤਵਾਦੀਆਂ ਵੱਲੋਂ ਪੀਪੁਲਸ ਡੈਮੋਕ੍ਰੇਟਿਕ ਪਾਰਟੀ ਦੇ ਵਰਕਰਾਂ ਨੂੰ ਮਾਰੇ ਜਾਣ ਦੇ ਬਾਅਦ ਲੋਕਾਂ ਨੇ ਮੰਗਲਵਾਰ ਨੂੰ ਸਰਪੰਚ ਦੇ ਘਰ 'ਤੇ ਹਮਲਾ ਬੋਲ ਦਿੱਤਾ ਅਤੇ ਘਰ ਨੂੰ ਅੱਗ ਲਗਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਸ਼ੌਪੀਆਂ ਜ਼ਿਲੇ ਦੇ ਇਮਾਮ ਸਾਹਿਬ ਖੇਤਰ ਦੇ ਬ੍ਰਹਮੋਨਾ ਪਿੰਡ 'ਚ ਲੋਕਾਂ ਨੇ ਸਰਪੰਚ ਦੇ ਘਰ ਨੂੰ ਤੋੜਿਆ ਅਤੇ ਬਾਅਦ 'ਚ ਉਸ ੂਨੂੰ ਅੱਗ ਲਗਾ ਦਿੱਤੀ।

PunjabKesari
ਪੁਲਸ ਅਧਿਕਾਰੀ ਨੇ ਇਕ ਸਥਾਨਕ ਸਮਾਚਾਰ ਏਜੰਸੀ ਨੂੰ ਜਾਣਕਾਰੀ ਦਿੱਤੀ ਕਿ ਕਰੀਬ 4 ਵਜੇ ਕੁਝ ਲੋਕਾਂ ਨੇ ਪੀ.ਡੀ.ਪੀ ਦੇ ਸਾਬਕਾ ਸਰਪੰਚ ਰਮਜਾਨ ਸ਼ੇਖ ਦੇ ਨਾਗਬਲ ਹੋਮਹੁਨਾ ਪਿੰਡ 'ਚ ਸਥਿਤ ਘਰ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਖਬਰ ਮਿਲਦੇ ਹੀ ਫਾਇਰ ਬਿਗ੍ਰੇਡ ਕਰਮਚਾਰੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ। ਪੀ.ਡੀ.ਪੀ ਵਰਕਰਾਂ ਨੂੰ ਮਾਰਨ ਦੇ ਬਾਅਦ ਅੱਤਵਾਦੀਆਂ ਦੀ ਸੁਰੱਖਿਆ ਫੌਜਾਂ ਨਾਲ ਹੋਈ ਮੁਠਭੇੜ 'ਚ ਇਕ ਅੱਤਵਾਦੀ ਸ਼ੌਕਤ ਕੁਮਾਰ ਮਾਰਿਆ ਗਿਆ ਸੀ।


Related News