ਮਸਾਜ ਕਰਵਾਉਣੀ ਪਈ ਭਾਰੀ, ਹੋ ਗਿਆ ਲਕਵੇ ਦਾ ਸ਼ਿਕਾਰ

09/22/2017 4:07:40 PM

ਨਵੀਂ ਦਿੱਲੀ— ਇੱਥੇ ਇਕ ਸ਼ਖਸ ਨੇ ਸੈਲੂਨ 'ਚ ਵਾਲ ਕਟਵਾਉਣ ਤੋਂ ਬਾਅਦ ਗਰਦਨ ਦੀ ਮਸਾਜ ਕਰਵਾਈ। ਘਰ ਆ ਕੇ ਉਸ ਨੂੰ ਕਾਫੀ ਆਰਾਮ ਮਹਿਸੂਸ ਹੋ ਰਿਹਾ ਸੀ ਪਰ ਥੋੜ੍ਹੀ ਹੀ ਦੇਰ 'ਚ ਉਸ ਦੀ ਸਿਹਤ ਵਿਗੜਨ ਲੱਗੀ ਅਤੇ ਤੁਰੰਤ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਜਾਂਚ ਦੌਰਾਨ ਡਾਕਟਰਾਂ ਨੇ ਪਾਇਆ ਕਿ ਇਸ ਸ਼ਖਸ ਦੀ ਨਸ 'ਚ ਕ੍ਰੈਕ ਆ ਚੁਕਿਆ ਸੀ, ਜਿਸ ਕਾਰਨ ਉਹ ਲਕਵੇ ਨਾਲ ਪੀੜਤ ਹੋ ਗਿਆ। ਇਕ ਅਖਬਾਰ 'ਚ ਛਪੀ ਖਬਰ ਅਨੁਸਾਰ ਮਸਾਜ ਦੌਰਾਨ ਨਾਈ ਨੇ 54 ਸਾਲਾ ਅਜੇ ਕੁਮਾਰ ਦੀ ਗਰਦਨ ਫੜ ਕੇ ਮੋੜ ਦਿੱਤੀ ਸੀ। ਬਾਪ-ਦਾਦੇ ਦੇ ਜ਼ਮਾਨੇ ਤੋਂ ਮਸਾਜ ਦਾ ਇਹ ਤਰੀਕਾ ਇਸ ਸ਼ਖਸ ਨੂੰ ਭਾਰੀ ਪੈ ਗਿਆ। ਫੇਨਰਿਕ ਨਰਵ 'ਚ ਸੱਟ ਲੱਗਣ ਕਾਰਨ ਉਹ ਲਕਵੇ ਦਾ ਸ਼ਿਕਾਰ ਹੋ ਗਿਆ। 
ਮੇਦਾਂਤਾ ਦੇ ਡਾਕਟਰ ਆਨੰਦ ਜਾਇਸਵਾਲ ਨੇ ਦੱਸਿਆ,''ਸੰਭਵ ਹੈ ਕਿ ਹੁਣ ਮਰੀਜ਼ ਨੂੰ ਪੂਰੀ ਉਮਰ ਵੈਂਟੀਲੇਟਰ ਸਪੋਰਟ 'ਤੇ ਰਹਿਣਾ ਹੋਵੇਗਾ, ਕਿਉਂਕਿ ਬਹੁਤ ਘੱਟ ਮਾਮਲਿਆਂ 'ਚ ਹੀ ਨਸਾਂ ਖੁਦ ਨੂੰ ਜਲਦੀ ਰੀਜਨਰੇਟ ਕਰ ਪਾਉਂਦੀਆਂ ਹਨ। ਹਮੇਸ਼ਾ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਪ੍ਰੋਫੈਸ਼ਨਲ ਤੋਂ ਹੀ ਮਸਾਜ ਕਰਵਾਉਣੀ ਚਾਹੀਦੀ ਹੈ ਨਹੀਂ ਤਾਂ ਕੁਝ ਪੈਸਿਆਂ ਦੀ ਬਜਤ ਅਤੇ ਆਰਾਮ ਦੇ ਚੱਕਰ 'ਚ ਕਿਤੇ ਉਮਰ ਭਰ ਦਾ ਦਰਦ ਨਾ ਸਹਿਣਾ ਪੈ ਜਾਵੇ।


Related News