ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨਾਲ ਮਨਾਈ ਦੀਵਾਲੀ, ਖੁਦ ਵੀ ਰੰਗੇ ਫੌਜੀ ਰੰਗ ''ਚ (ਤਸਵੀਰਾਂ)

10/20/2017 8:07:57 AM

ਸ਼੍ਰੀਨਗਰ— ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦ 'ਤੇ ਫੌਜ ਦੇ ਜਵਾਨਾਂ ਨਾਲ ਦਿਵਾਲੀ ਮਨਾਈ ਅਤੇ ਉਨ੍ਹਾਂ ਦੇ ਰੰਗ 'ਚ ਰੰਗ ਗਏ। ਕੰਟਰੋਲ ਰੇਖਾ ਕੋਲ ਗੁਰੇਜ ਘਾਟੀ 'ਚ ਜਵਾਨਾਂ ਕੋਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਆਪਣਾ ਪਰਿਵਾਰ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਆਏ ਹਨ।

PunjabKesari

ਫੌਜੀ ਵਰਦੀ 'ਚ ਜਵਾਨਾਂ ਵਿਚਕਾਰ ਜਦੋਂ ਪੀ. ਐੱਮ. ਮੋਦੀ ਪਹੁੰਚੇ ਤਾਂ ਇਕ ਵੱਖਰਾ ਹੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਜਵਾਨਾਂ ਦਾ ਮੂੰਹ ਮਿੱਠਾ ਕਰਕੇ ਸਮੂਹ ਜਵਾਨਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਫੌਜ ਦੀ ਸ਼ਲਾਘਾ ਅਤੇ ਉਨ੍ਹਾਂ ਕੋਲੋਂ ਮਿਲਣ ਵਾਲੀ ਪ੍ਰੇਰਣਾ ਦਾ ਜ਼ਿਕਰ ਕਰਦੇ ਹੋਏ ਪੀ. ਐੱਮ. ਨੇ ਕਿਹਾ ਕਿ ਫੌਜੀਆਂ ਦਾ ਜੀਵਨ ਤਪੱਸਿਆ ਹੈ। ਜਦੋਂ ਮੈਂ ਤੁਹਾਡੇ ਨਾਲ ਹੱਥ ਮਿਲਾਉਂਦਾ ਹਾਂ ਮੈਨੂੰ ਨਵੀਂ ਊਰਜਾ ਮਿਲਦੀ ਹੈ। 

PunjabKesari

ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਵਨ ਰੈਂਕ ਵਨ ਪੈਨਸ਼ਨ (ਓ. ਆਰ. ਓ. ਪੀ.) ਨੂੰ ਲਾਗੂ ਕਰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਸੁਰੱਖਿਆ ਬਲਾਂ ਦੇ ਕਲਿਆਣ ਅਤੇ ਬਿਹਤਰੀ ਲਈ ਹਰ ਤਰ੍ਹਾਂ ਨਾਲ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੌਜ ਦੀ 40 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਕੇ ਉਨ੍ਹਾਂ ਦਾ ਹੱਕ ਅਦਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਹਰ ਸਾਲ ਦੀਵਾਲੀ 'ਤੇ ਜਵਾਨਾਂ ਵਿਚਕਾਰ ਜਾਂਦੇ ਹਨ ਅਤੇ ਉਨ੍ਹਾਂ ਨਾਲ ਦੀਵਾਲੀ ਮਨਾਉਂਦੇ ਹਨ। ਪਿਛਲੇ ਤਿੰਨ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਜਵਾਨਾਂ ਨਾਲ ਦੀਵਾਲੀ ਮਨਾਈ। ਇਹ ਚੌਥਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਦੇਸ਼ ਦੇ ਜਵਾਨਾਂ ਨਾਲ ਦੀਵਾਲੀ ਮਨਾਉਣ ਸਰਹੱਦ 'ਤੇ ਗਏ। ਪੀ. ਐੱਮ. ਬਣਨ ਤੋਂ ਬਾਅਦ 2014 'ਚ ਨਰਿੰਦਰ ਮੋਦੀ ਨੇ ਸਿਆਚਿਨ 'ਚ ਫੌਜ ਦੇ ਜਵਾਨਾਂ ਦੇ ਨਾਲ ਦੀਵਾਲੀ ਮਨਾਈ ਸੀ। 2015 'ਚ ਡੋਗਰਾਈ ਵਾਰ ਮੈਮੋਰੀਅਲ 'ਤੇ ਉਨ੍ਹਾਂ ਨੇ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਸੀ। ਉੱਥੇ ਹੀ, ਪਿਛਲੇ ਸਾਲ ਯਾਨੀ ਕਿ 2016 'ਚ ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਚੀਨੀ ਸਰਹੱਦ 'ਤੇ ਤਾਇਨਾਤ ਆਈ. ਟੀ. ਬੀ. ਪੀ. ਦੇ ਜਵਾਨਾਂ ਨਾਲ ਦੀਵਾਲੀ ਮਨਾਈ ਸੀ।

PunjabKesari


Related News