ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮ ਨੇ ਕੀਤਾ ਰੋਹਤਾਂਗ ਸੁਰੰਗ ਦਾ ਨਿਰੀਖਣ

10/15/2017 2:22:31 PM

ਕੁੱਲੂ (ਮਨਿੰਦਰ)— ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮ ਨੇ ਐੈਤਵਾਰ ਨੂੰ ਰਣਨੀਤੀ ਤੌਰ 'ਤੇ ਮਹੱਤਵਪੂਰਨ ਰੋਹਤਾਂਗ ਸੁਰੰਗ ਦਾ ਨਿਰੀਖਣ ਕੀਤਾ। ਉਹ 11.30 ਵਜੇ ਦੇ ਲੱਗਭਗ ਆਰਮੀ ਹੈਲੀਕਾਪਟਰ ਰਾਹੀਂ ਸੀਸੂ ਪਹੁੰਚੀ। ਇਸ ਤੋਂ ਬਾਅਦ ਉਹ ਪੂਰੇ ਕਾਫਿਲੇ ਨਾਲ ਰੋਹਤਾਂਗ ਸੁਰੰਗ ਰਵਾਨਾ ਹੋਈ। ਬੀ. ਆਰ. ਓ. ਨੇ 10 ਅਕਤੂਬਰ ਨੂੰ ਰੋਹਤਾਂਗ ਸੁਰੰਗ ਦੀ ਖੁਦਾਈ ਪੂਰੀ ਕਰਕੇ ਦੋਵੇਂ ਸਿਰਿਆਂ ਨੂੰ ਮਿਲਾ ਦਿੱਤਾ ਹੈ। ਹੁਣ ਸੁਰੰਗ ਦੇ ਅੰਦਰ ਦਾ ਕੰਮ ਸ਼ੁਰੂ ਹੋਵੇਗਾ। ਚੋਣ ਆਚਾਰ ਸੰਹਿਤਾ ਕਰਕੇ ਮੰਤਰੀ ਦਾ ਦੌਰਾ ਗੁਪਤ ਰੱਖਿਆ ਗਿਆ। ਉਹ ਕਿਸੇ ਵੀ ਸਥਾਨਕ ਨੇਤਾ ਨਾਲ ਨਹੀਂ ਮਿਲੇਗੀ। ਫੌਜ ਨੇ ਪੂਰੇ ਏਰੀਆ ਨੂੰ ਸੀਲ ਕਰ ਦਿੱਤਾ ਹੈ। ਇਲਾਕੇ 'ਚ ਆਮ ਲੋਕ, ਮੀਡੀਆ ਅਤੇ ਹੋਰ ਨੇਤਾਵਾਂ ਦੇ ਆਉਣ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਫੌਜ ਨੇ ਪੂਰੇ ਇਲਾਕੇ 'ਚ ਜੈਮਰ ਲਗਾ ਕੇ ਮੋਬਾਇਲ ਟਾਵਰਾਂ ਦੇ ਨੈੱਟਵਰਕ ਨੂੰ ਵੀ ਬੰਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਰੱਖਿਆ ਮੰਤਰੀ ਦਾ ਦੌਰਾ 24 ਅਕਤੂਬਰ ਨੂੰ ਸੀ ਪਰ ਉਹ 10 ਦਿਨ ਪਹਿਲਾਂ ਜਲਦੀ ਪਹੁੰਚੀ ਰਹੀ ਹੈ।


Related News