3 ਦੋਸਤਾਂ ਨੇ ਕੀਤਾ ਕਮਾਲ, ਹੁਣ ਘੱਟ ਪਾਣੀ ਅਤੇ ਮਿੱਟੀ ''ਚ ਵੀ ਮਿਲੇਗੀ ਚੰਗੀ ਫਸਲ

06/27/2017 4:27:31 PM

ਗੁਰੂਗ੍ਰਾਮ — ਘੱਟ ਮਿੱਟੀ ਦੀ ਵਰਤੋਂ ਕਰਕੇ ਵੀ ਖੇਤੀ ਕੀਤੀ ਜਾ ਸਕਦੀ ਹੈ ਅਤੇ ਲਾਭ ਕਮਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦਾ ਹੀ ਕੁਝ ਕਰ ਦਿਖਾਇਆ ਹੈ ਹਰਿਆਣੇ ਦੇ ਬਾਗਬਾਨੀ ਵਿਭਾਗ ਦੁਆਰਾ ਨਿਯੁਕਤ ਕੀਤੇ ਤਿੰਨ ਦੋਸਤਾਂ ਨੇ ਰਸਾਇਣਿਕ ਖਾਦਾਂ ਤੋਂ ਬਿਨ੍ਹਾ, ਘੱਟ ਮਿੱਟੀ ਨਾਲ ਖੇਤੀ ਕਰਨ ਦੀ ਤਕਨੀਕ ਖੋਜੀ ਹੈ। ਇਸ ਤਕਨੀਕ ਵੱਲ ਭਾਰਤ ਦੇ ਨਵੇਂ ਕਿਸਾਨ ਕਾਫੀ ਆਕਰਸ਼ਿਤ ਹੋ ਰਹੇ ਹਨ। ਮਾਨੇਸਰ ਦੇ ਪੰਚਗਾਂਵ 'ਚ ਬਿਨ੍ਹਾਂ ਮਿੱਟੀ ਦੇ ਇਸਤੇਮਾਲ ਕੀਤੇ ਫਸਲਾਂ ਉਗਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹ ਖੇਤੀ ਕੀੜੇ-ਮਕੌੜੇ,ਬੀਮਾਰੀਆਂ ਦੇ ਹਮਲੇ ਅਤੇ ਰਸਾਇਣਿਕ ਮੁਕਤ ਹਨ। ਇਸ ਤਕਨੀਕ ਨਾਲ ਪੈਦਾ ਹੋਣ ਵਾਲੀਆਂ ਸਬਜ਼ੀਆਂ ਨੂੰ ਥੋਕ ਖਰੀਦਦਾਰਾਂ ਦੇ ਜ਼ਰੀਏ ਦਿੱਲੀ ਅਤੇ ਗੁਰੂਗ੍ਰਾਮ ਦੇ ਆਸ-ਪਾਸ ਦੇ ਸ਼ਹਿਰਾਂ 'ਚ ਭੇਜਿਆ ਜਾ ਰਿਹਾ ਹੈ।

PunjabKesari


ਇਸ ਪ੍ਰੋਜੈਕਟ ਨੂੰ 2015 'ਚ ਤਿੰਨ ਦੋਸਤਾਂ ਰੁਪੇਸ਼ ਸਿੰਗਲ, ਅਵਿਨਾਸ਼ ਗਰਗ ਅਤੇ ਵਿਨੈ ਜੈਨ ਨੇ ਸ਼ੁਰੂ ਕੀਤਾ। ਇਹ ਤਿੰਨੋਂ ਆਈ.ਟੀ. ਪ੍ਰੋਫੈਸ਼ਨਲ ਹਨ। 
ਨਿਯੰਤਰਿਤ ਵਾਤਾਵਰਣ ਦੇ ਲਈ ਇਨ੍ਹਾਂ ਤਿੰਨਾਂ ਨੇ ਇਨਡੋਰ ਖੇਤੀ ਤਕਨੀਕ ਦਾ ਪ੍ਰਯੋਗ ਕੀਤਾ। ਇਸ ਤਕਨੀਕ ਦੁਆਰਾ  ਟਮਾਟਰ, ਯੂਰਪੀਅਨ ਖੀਰਾ, ਚੇਰੀ ਟਮਾਟਰ, ਤੁਲਸੀ ਆਦਿ ਦੀ ਖੇਤੀ ਕੀਤੀ।
ਇਸ ਤਰ੍ਹਾਂ ਦੀ ਖੇਤੀ ਚ ਮਿੱਟੀ ਦੀ ਜਗ੍ਹਾ 'ਤੇ ਨਾਰੀਅਲ ਦੇ ਬਚੇ ਹੋਏ ਹਿੱਸੇ ਦੀ ਵਰਤੋਂ ਕਰਕੇ ਅਤੇ ਇਨ੍ਹਾਂ ਨੂੰ ਛੋਟੇ-ਛੋਟੇ ਬੈਗਾਂ 'ਚ ਭਰ ਕੇ ਪੋਲੀ ਹਾਊਸ 'ਚ ਸਬਜ਼ੀ ਦੇ ਪੌਦੇ ਉਗਾਏ ਜਾਂਦੇ ਹਨ। ਨਾਰੀਅਲ ਦੇ ਇਨ੍ਹਾਂ ਹਿੱਸਿਆਂ ਨੂੰ ਖੇਤੀ ਲਈ ਲਗਾਤਾਰ ਤਿੰਨ ਸਾਲ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤਕਨੀਕ ਨਾਲ ਲਗਾਤਾਰ 7 ਮਹੀਨੇ ਤੱਕ ਸਬਜ਼ੀਆਂ ਦਾ ਉਤਪਾਦਨ ਹੁੰਦਾ ਹੈ। ਬਿਨ੍ਹਾਂ ਮਿੱਟੀ ਦੇ ਖਤੀ ਕਰਨ ਦਾ ਤਰੀਕਾ ਹਾਈਡ੍ਰੋਪੋਨਿਕਸ ਕਵਾਉਂਦਾ ਹੈ। ਇਸ 'ਚ ਫਸਲਾਂ ਉਗਾਉਣ ਲਈ ਤਰਲ ਪੋਸ਼ਣ ਜਾਂ ਪੌਦਿਆਂ ਨੂੰ ਦਿੱਤੇ ਜਾਣ ਵਾਲੇ ਖਣਿਜ ਪਹਿਲਾਂ ਹੀ ਪਾਣੀ 'ਚ ਮਿਲਾ ਦਿੱਤੇ ਜਾਂਦੇ ਹਨ।

PunjabKesari


ਹਾਈਡ੍ਰੋਪੋਨਿਕਸ ਜੈਵਿਕ ਖੇਤੀ ਦੇ ਕਈ ਫਾਇਦੇ ਹਨ। ਇਸ ਖੇਤੀ ਲਈ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜਗ੍ਹਾਂ ਵੀ ਬਹੁਤ ਘੱਟ ਚਾਹੀਦੀ ਹੁੰਦੀ ਹੈ। ਇਥੋਂ ਤੱਕ ਕਿ ਬਾਰੀਆਂ, ਬਾਲਕਨਿਆਂ ਅਤੇ ਛੱਤਾਂ ਆਦਿ 'ਤੇ ਵੀ ਇਸ ਤਕਨੀਕ ਨਾਲ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਤਕਨੀਕ ਦੀ ਸਹਾਇਤਾ ਨਾਲ ਸਰੁੱਖਿਅਤ ਅਤੇ ਚੰਗੀ ਫਸਲ ਦੀ ਖੇਤੀ ਹੁੰਦੀ ਹੈ। ਇਸ ਤਕਨੀਕ ਨਾਲ ਉਗਾਈ ਗਈ ਫਸਲ ਕੀਟਨਾਸ਼ਕਾਂ ਤੋਂ ਮੁਕਤ ਹੁੰਦੀ ਹੈ ਅਤੇ ਪੈਦਾਵਾਰ ਵੱਧ ਪੌਸ਼ਟਿਕ ਤੱਤਾਂ ਦੇ ਨਾਲ ਵਾਧੂ ਗੁਣਵੱਤਾ ਵਾਲੀ ਹੁੰਦੀ ਹੈ।
ਇਸ ਤਕਨੀਕ ਨਾਲ ਜਿਥੇ ਫਾਇਦੇ ਹਨ ਉਥੇ ਕੁਝ ਕਮੀਆਂ ਵੀ ਹਨ। ਹਰ ਕੋਈ ਹਾਈਡ੍ਰੋਪੈਨਿਕ ਖੇਤੀ 'ਤੇ ਹੋਣ ਵਾਲੇ ਖਰਚ ਨੂੰ ਹੈਂਡਲ ਨਹੀਂ ਕਰ ਸਕਦਾ। ਇਸ ਨੂੰ ਚੰਗੀ ਦੇਖਭਾਲ ਅਤੇ ਵਧੀਆ ਪ੍ਰਬੰਧਾਂ ਦੀ ਜਰੂਰਤ ਹੁੰਦੀ ਹੈ।
ਹੁਣ ਲੋਕ ਪੁਰਾਣੀ ਖੇਤੀ ਨੂੰ ਛੱਡ ਕੇ ਆਧੁਨਿਕ ਖੇਤੀ ਨਾਲ ਫਸਲਾਂ ਉਗਾਉਣ 'ਚ ਲੱਗ ਗਏ ਹਨ। ਇਸ ਤਕਨੀਕ ਨਾਲ ਫਸਲਾਂ ਨੂੰ ਖੇਤੀ ਦੇ ਬਜਾਏ ਬਹੁਮੰਜ਼ਿਲਾਂ ਇਮਾਰਤਾਂ 'ਚ ਵੀ ਉਗਾਇਆ ਜਾ ਸਕਦਾ ਹੈ ਜਿਥੇ ਘੱਟ ਮਿੱਟੀ ਅਤੇ ਪਾਣੀ ਨਾਲ  ਚੰਗੀਆਂ ਫਸਲਾਂ ਦੀ ਪੈਦਾਵਾਰ ਹੋ ਸਕਦੀ ਹੈ।


Related News