ਚੀਨੀ ਸਰਹੱਦ ਨਾਲ ਜੁੜਦੇ ਇਲਾਕਿਆਂ ''ਚ ਭਾਰਤ ਬਣਾਵੇਗਾ ਸੜਕ

10/13/2017 11:05:14 PM

ਨਵੀਂ ਦਿੱਲੀ/ਚੀਨ—ਭਾਰਤ ਨੇ ਚੀਨ ਦੀ ਸਰਹੱਦ ਨਾਲ ਲੱਗਣ ਵਾਲੇ ਰਣਨੀਤਕ ਰੂਪ 'ਚ ਮਹੱਤਵਪੂਰਣ ਉਚੇ ਪਰਬਤਾਂ ਨੂੰ ਜੋੜਨ ਲਈ ਸੜਕ ਬਣਾਉਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ 3 ਸਾਲ ਦੀ ਸਮਾ ਹੱਦ ਨਿਰਧਾਰਿਤ ਕੀਤੀ ਹੈ। ਹਾਲ ਹੀ 'ਚ ਡੋਕਲਾਮ 'ਚ ਭਾਰਤੀ ਅਤੇ ਚੀਨੀ ਫੌਜਾਂ ਆਹਮਣੇ -ਸਾਹਮਣੇ ਹੋਈਆਂ ਸਨ, ਜਿਸ ਦੇ ਕੁੱਝ ਹੀ ਦਿਨਾਂ ਬਾਅਦ ਭਾਰਤ ਨੇ ਵਿਵਾਦਿਤ ਚੀਨ-ਭਾਰਤ ਸਰਹੱਦ 'ਤੇ ਰਣਨੀਤਕ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਗਤੀ ਵਧਾਉਣ ਦਾ ਫੈਸਲਾ ਕੀਤਾ ਹੈ।
ਸਰਹੱਦ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਇਹ ਫੈਸਲਾ ਆਰਮੀ ਕਮਾਂਡਰ ਦੀ ਕਾਨਫਰੰਸ 'ਚ ਲਿਆ ਗਿਆ। ਇਸ 'ਚ ਭਾਰਤ-ਚੀਨ ਸਰਹੱਦ ਨਾਲ ਜੁੜੇ ਨੀਤੀ, ਲਿਪੁਲੇਖ, ਥਾਂਗਲਾ 1 ਨੂੰ ਸੜਕ ਨਾਲ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕੰਮ ਨੂੰ 2020 ਤੱਕ ਪੂਰਾ ਕਰਨ ਦੀ ਯੋਜਨਾ ਹੈ। ਇਸ 'ਚ ਸੜਕ ਸਰਹੱਦ ਸੰਗਠਨ (ਬੀ. ਆਰ. ਓ.) ਨੂੰ ਜ਼ਿਆਦਾ ਧਨ ਮੁਹੱਇਆ ਕਰਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ ਤਾਂ ਜੋ ਸੜਕ ਅਤੇ ਹੋਰ ਢਾਂਚੇ ਨੂੰ ਮਜ਼ਬੂਤ ਬਣਾਇਆ ਜਾ ਸਕੇ। 
ਡਾਇਰੈਕਟਰ ਜਨਰਲ ਸਟਾਫ ਡਿਊਟੀ ਲੇ. ਜਨਰਲ ਵਿਜੇ ਸਿੰਘ ਨੇ ਕਾਨਫਰੰਸ 'ਚ ਲਏ ਗਏ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਕਾਨਫਰੰਸ 'ਚ ਰੱਖਿਆ ਮੰਤਰਾਲੇ ਦੇ ਕਈ ਚੋਟੀ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਉਨ੍ਹਾਂ ਨੇ ਦੱਸਿਆ ਕਿ ਉਤਰੀ ਸੈਕਟਰ 'ਚ ਮਜ਼ਬੂਤ ਨਿਰਮਾਣ ਗਤੀਵਿਧੀਆਂ ਨੂੰ ਵਧਾਵਾ ਦਿੱਤਾ ਜਾਵੇਗਾ ਤਾਂ ਜੋ ਫੌਜ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ ਰਹੇ।


Related News