ਹਵਾਈ ਯਾਤਰੀ ਦੇ ਸਮਾਨ 'ਚੋਂ ਮਿਲਿਆ ਖਤਰਨਾਕ ਵਿਸਫੋਟਕ ਪਦਾਰਥ, ਅਲਰਟ ਜ਼ਾਰੀ

09/22/2017 9:00:32 PM

ਪੱਛਮੀ ਬੰਗਾਲ—ਅਸਮ ਦੇ ਬਾਗਡੋਗਰਾ ਹਵਾਈ ਅੱਡੇ 'ਚ ਇਕ ਯਾਤਰੀ ਦੇ ਸਮਾਨ 'ਚੋਂ ਸ਼ੁੱਕਰਵਾਰ ਨੂੰ ਵਿਸਫੋਟਕ ਟੀ. ਐਨ. ਟੀ. ਮਿਲਣ ਕਾਰਨ ਹੜਕੰਪ ਮਚ ਗਿਆ। ਇਸ ਤੋਂ ਪਹਿਲਾਂ ਹਾਲ ਹੀ 'ਚ ਮੰਗਲੁਰੂ ਅਤੇ ਦਿੱਲੀ ਹਵਾਈ ਅੱਡੇ 'ਤੇ ਵੀ ਕੁੱਝ ਗੈਰ ਕਾਨੂੰਨੀ ਵਸਤਾਂ ਪ੍ਰਾਪਤ ਕੀਤੀਆਂ ਗਈਆਂ ਸਨ। ਇਨ੍ਹਾਂ ਘਟਨਾਵਾਂ ਕਾਰਨ ਦੇਸ਼ 'ਚ ਹਵਾਈ ਅੱਡਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। 
ਟੀ. ਐਨ. ਟੀ. ਦਾ ਮਤਲਬ ਟ੍ਰਾਈ ਨਾਈਟ੍ਰੋ ਟਾਲੁਇਨ ਹੁੰਦਾ ਹੈ ਅਤੇ ਇਹ ਉਚ ਪੱਧਰ ਦਾ ਵਿਸਫੋਟਕ ਹੁੰਦਾ ਹੈ। ਬਾਗਡੋਗਰਾ ਹਵਾਈ ਅੱਡੇ 'ਤੇ ਇਕ ਯਾਤਰੀ ਦੇ ਕੋਲੋਂ ਇਹ ਵਿਸਫੋਟਕ ਦਵਾਈਆਂ ਦੇ ਸੈਂਪਲ ਵਾਲੀਆਂ ਬੋਤਲਾਂ 'ਚ ਭਰਿਆ ਹੋਇਆ ਮਿਲਿਆ। ਇਹ ਯਾਤਰੀ ਇੰਡੀਗੋ ਦੀ ਉਡਾਨ ਨਾਲ ਕੋਲਕਾਤਾ ਜਾ ਰਿਹਾ ਸੀ। 
ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹ ਯਾਤਰੀ 18 ਸਤੰਬਰ ਨੂੰ ਬਾਗਡੋਗਰਾ ਆਇਆ ਸੀ ਅਤੇ ਸ਼ੁੱਕਰਵਾਰ ਨੂੰ ਵਾਪਸ ਜਾ ਰਿਹਾ ਸੀ। ਉਸ ਦੇ ਨਾਲ ਇਕ ਹੋਰ ਯਾਤਰੀ ਸੀ। ਉਸ ਦਾ ਬੈਗ ਚੈਕ ਹੋਣ ਤੋਂ ਬਾਅਦ ਜਦੋਂ ਬੈਗ ਐਕਸਰੇ ਸਕ੍ਰੀਨਿੰਗ ਲਈ ਭੇਜਿਆ ਗਿਆ ਤਾਂ ਸੁਰੱਖਿਆ ਕਰਮਚਾਰੀਆਂ ਨੂੰ ਇਕ ਸ਼ੱਕੀ ਚੀਜ਼ ਦਿਖਾਈ ਦਿੱਤੀ। ਜਿਸ ਤੋਂ ਬਾਅਦ ਬੈਗ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਇਸ ਦੌਰਾਨ ਬੰਬ ਦੀ ਟੀਮ ਅਤੇ ਸਨਿਫਰ ਡਾਗ ਨੂੰ ਵੀ ਬੁਲਾਇਆ ਗਿਆ। ਬੈਗ ਦੇ ਅੰਦਰ ਇਕ ਪਲਾਸਟਿਕ ਦੀ ਥੈਲੀ 'ਚ ਦਵਾਈਆਂ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ। ਜਿਸ 'ਚ ਸ਼ੱਕੀ ਸਫੇਦ ਪਾਊਡਰ ਦਿਸਿਆ, ਜੋ ਕਿ ਟੀ. ਐਨ. ਟੀ. ਪਾਊਡਰ ਸੀ।


Related News