ਪੀ.ਐੱਮ. ਮੋਦੀ ਦੀ ਅਫ਼ਸਰਾਂ ਨੂੰ ਸਲਾਹ- ਹਿੰਮਤ ਨਾਲ ਲਵੋ ਫੈਸਲੇ, ਮੈਂ ਤੁਹਾਡੇ ਨਾਲ ਹਾਂ

Friday, April 21, 2017 12:48 PM
ਪੀ.ਐੱਮ. ਮੋਦੀ ਦੀ ਅਫ਼ਸਰਾਂ ਨੂੰ ਸਲਾਹ- ਹਿੰਮਤ ਨਾਲ ਲਵੋ ਫੈਸਲੇ, ਮੈਂ ਤੁਹਾਡੇ ਨਾਲ ਹਾਂ
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੁਧਾਰਾਂ ਨੂੰ ਲੈ ਕੇ ਸਿਆਸੀ ਇੱਛਾ ਸ਼ਕਤੀ ਦੀ ਕਮੀ ਉਨ੍ਹਾਂ ''ਚ ਨਹੀਂ ਹੈ। ਉਨ੍ਹਾਂ ਨੇ ਲੋਕ ਸੇਵਕਾਂ ਨੂੰ ਕਿਹਾ ਹੈ ਕਿ ਉਹ ਆਪਸ ''ਚ ਇਕਜੁਟਤਾ ਵਧਾਉਂਦੇ ਹੋਏ ਅਤੇ ਇਕੱਠੇ ਮਿਲ ਕੇ ਕੰਮ ਕਰਨ ਅਤੇ ਤਬਦੀਲੀ ਲਿਆਉਣ। ਲੋਕ ਸੇਵਾ ਦਿਵਸ ਮੌਕੇ ਨੌਕਰਸ਼ਾਹਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕੁਝ ਹੱਟ ਕੇ ਸੋਚਿਆ ਜਾਵੇ ਅਤੇ ਸਰਕਾਰ ਇਕ ਰੈਗੂਲੇਟਰੀ ਦੀ ਜਗ੍ਹਾ ਸਮਰੱਥ ਬਣਾਉਣ ਵਾਲੀ ਇਕਾਈ ਦੇ ਤੌਰ ''ਤੇ ਸਾਹਮਣੇ ਆਉਣ। ਉਨ੍ਹਾਂ ਨੇ ਅਫ਼ਸਰਾਂ ਨੂੰ ਸਲਾਹ ਦਿੱਤੀ ਕਿ ਹਿੰਮਤ ਨਾਲ ਫੈਸਲੇ ਲਵੋ, ਮੈਂ ਤੁਹਾਡੇ ਨਾਲ ਹਾਂ। ਉਨ੍ਹਾਂ ਨੇ ਕਿਹਾ,''''ਸਿਆਸੀ ਇੱਛਾ ਸ਼ਕਤੀ ਸੁਧਾਰ ਲਿਆ ਸਕਦੀ ਹੈ ਪਰ ਅਫ਼ਸਰਸ਼ਾਹੀ ਦਾ ਕੰਮ ਅਤੇ ਜਨਤਾ ਦੀ ਹਿੱਸੇਦਾਰੀ ਤਬੀਦੀਲ ਲਿਆ ਸਕਦੀ ਹੈ। ਸਾਨੂੰ ਇਨ੍ਹਾਂ ਸਾਰਿਆਂ ਨੂੰ ਇਕੱਠੇ ਲਿਆਉਣਾ ਹੋਵੇਗਾ।''''
ਪ੍ਰਧਾਨ ਮੰਤਰੀ ਨੇ ਕਿਹਾ,''''ਸੁਧਾਰ ਲਈ ਸਿਆਸੀ ਇੱਛਾ ਸ਼ਕਤੀ ਜ਼ਰੂਰੀ ਹੈ। ਮੇਰੇ ''ਚ ਇਸ ਦੀ ਕਮੀ ਨਹੀਂ ਸਗੋਂ ਥੋੜ੍ਹੀ ਜ਼ਿਆਦਾ ਹੀ ਹੈ।'''' ਮੋਦੀ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦਾ ਆਤਮਨਿਰੀਖਣ ਕਰਨਾ ਚਾਹੀਦਾ ਹੈ ਕਿ ਕੀ ਉਨ੍ਹਾਂ ਦਾ ਅਨੁਭਵ ਇਕ ਬੋਝ ਬਣਦਾ ਜਾ ਰਿਹਾ ਹੈ? ਉਨ੍ਹਾਂ ਨੇ ਕਿਹਾ ਕਿ ਅਫ਼ਸਰਸ਼ਾਹੀ ''ਚ ਲੜੀ ਦੀ ਇਕ ਸਮੱਸਿਆ ਹੈ, ਜੋ ਉਪਨਿਵੇਸ਼ੀ ਸ਼ਾਸਕਾਂ ਤੋਂ ਆਈ ਹੈ ਅਤੇ ਉਸ ਨੂੰ ਮਸੂਰੀ (ਜਿੱਥੇ ਲੋਕ ਸੇਵਾ ਅਕਾਦਮੀ ਸਥਿਤ ਹੈ) ''ਚ ਛੱਡ ਕੇ ਨਹੀਂ ਆਇਆ ਜਾਂਦਾ।'''' ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਭੂਮਿਕਾ ਬਹੁਤ ਪ੍ਰਬਲ ਹੈ ਪਰ ਪਿਛਲੇ 15 ਸਾਲਾਂ ''ਚ ਚੀਜ਼ਾਂ ਬਦਲ ਗਈਆਂ ਹਨ। ਉਨ੍ਹਾਂ ਨੇ ਲੋਕਸੇਵਕਾਂ ਤੋਂ ਜਨਤਾ ਤੱਕ ਪੁੱਜ ਕੇ ਉਸ ਦੇ ਕਲਿਆਣ ਲਈ ਸੋਸ਼ਲ ਮੀਡੀਆ, ਈ-ਗਵਰਨੈਂਸ ਅਤੇ ਮੋਬਾਇਲ ਗਵਰਨੈਂਸ਼ ਦੀ ਵਰਤੋਂ ਕਰਨ ਲਈ ਵੀ ਕਿਹਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!