ਗਿ: ਗੁਰਬਚਨ ਸਿੰਘ ਵੱਲੋਂ ਬਾਬਾ ਹਸਨਾ ਜੀ ਭਗਤਾਣਾ ਦੀ ਪੁਸਤਕ ਰਿਲੀਜ਼

11/25/2017 3:14:25 PM

ਦਸੂਹਾ, 16 ਅਗਸਤ (ਪ.ਪ.)—ਗੁਰਦੁਆਰਾ ਸਿੰਘ ਸਭਾ ਦਸੂਹਾ ਵਿਖੇ ਗੁਰੂ ਲਾਧੋ ਰੇ ਰਿਲੀਜ਼ਨ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਰਜਿ. ਆਲਮਪੁਰ ਦਸੂਹਾ ਸਰਕਲ ਵੱਲੋਂ ਨੌਵੇਂ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮੱਖਣ ਸ਼ਾਹ ਜੀ ਨੂੰ ਯਾਦ ਕਰਦਿਆਂ ਤੀਸਰਾ ਮਹਾਨ ਨਗਰ ਕੀਰਤਨ 'ਸਾਚਾ ਗੁਰੂ ਲਾਧੋ ਰੇ' ਦਿਵਸ ਵੱਡੀ ਪੱਧਰ 'ਤੇ ਮਨਾਇਆ ਗਿਆ। ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਤੇ ਹੋਰ ਧਾਰਮਿਕ ਸਖਸੀਅਤਾਂ ਵੀ ਪਹੁੰਚੀਆਂ। ਇਸ ਸਮੇਂ ਉੱਘੇ ਹਿਸਟੋਰੀਅਨ ਮਨਜੀਤ ਸਿੰਘ ਟਾਂਡਾ ਦੁਆਰਾ ਲਿਖੀਆਂ ਅਹਿਮ ਸਿੱਖ ਇਤਿਹਾਸ ਦੀਆਂ ਸਿਰਮੌਰ, ਸਿਰਲੱਥ ਸ਼ਹੀਦਾਂ, ਨਿਧੜਕ ਜਰਨੈਲਾਂ, ਜੰਗੀ ਯੋਧਿਆਂ ਗੁਰੂ ਘਰ ਤੇ ਗੁਰੂ ਸਾਹਿਬਾਂ ਦੇ ਨਿਕਟਵਰਤੀ ਅੰਗ ਰੱਖਿਅਕਾਂ, ਦਰਬਾਰੀਆਂ, ਨਿੱਜੀ ਸਹਾਇਕ ਹਸਤੀਆਂ ਬਾਰੇ ਬਹੁਤ ਲੰਮੇ ਸਮੇਂ ਤੋਂ ਕੀਤੀ ਨਿਵੇਕਲੀ ਖੋਜ ਦੀਆਂ ਇਤਿਹਾਸਕ ਕਿਤਾਬਾਂ ਦਾ ਸੈੱਟ ਮਨਜੀਤ ਸਿੰਘ ਟਾਂਡਾ ਵੱਲੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਭੇਟ ਕੀਤਾ ਗਿਆ ਅਤੇ ਭਾਈ ਹਸਨਾ ਜੀ ਭਗਤਾਨਾ 'ਤੇ ਲਿਖੀ ਪੁਸਤਕ ਰਿਲੀਜ਼ ਕੀਤੀ ਗਈ। ਭੇਟ ਕੀਤੀਆਂ ਇਤਿਹਾਸਕ ਪੁਸਤਕਾਂ ਜਿਨਾਂ ਵਿਚ 'ਲੁਬਾਣਾ ਕੌਮ ਦਾ ਇਤਿਹਾਸ', 'ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ', 'ਸ਼ਹੀਦ ਭਾਈ ਸੰਗਤ ਸਿੰਘ', 'ਸਾਚਾ ਗੁਰੂ ਲਾਧੋ ਰੇ', 'ਭਾਈ ਮੱਖਣ ਸ਼ਾਹ ਜੀ ਲੁਬਾਣਾ', 'ਭਾਈ ਲੱਖੀ ਸ਼ਾਹ ਜੀ ਲੁਬਾਣਾ' (ਵਣਜਾਰਾ), ਖਾਲਸਾਈ ਨੂਰੋ ਨੂਰ ਪੰਥ ਰਤਨ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਬਾਬਾ ਹਸਨਾ ਜੀ ਭਗਤਾਣਾ। 
ਲੰਬੇ ਸਮੇਂ ਤੋਂ ਇਤਿਹਾਸਕ ਸੇਵਾਵਾਂ ਨਿਭਾ ਰਹੇ ਲੇਖਕ ਮਨਜੀਤ ਸਿੰਘ ਟਾਂਡਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਤੇ ਵੈਲਫੇਅਰ ਕਮੇਟੀ ਵੱਲੋਂ ਸਿਰੋਪਾਓ ਦੁਸਾਲੇ ਸਹਿਤ ਸਨਮਾਨਿਤ ਕੀਤਾ ਗਿਆ। 
ਇਸ ਸਮੇਂ ਸੰਗਤ ਵਿਚ ਹਾਜ਼ਰ ਪ੍ਰਬੰਧਕ ਗੁਲਜ਼ਾਰ ਸਿੰਘ ਬਾਦਲੀਆ, ਜਥੇਦਾਰ ਜਸਕਰਨ ਸਿੰਘ ਭੂਸਾਂ, ਜਥੇਦਾਰ ਰਣਜੀਤ ਸਿੰਘ ਭਿੰਡਰ ਭੂਸਾਂ, ਬੀਬੀ ਗੁਰਬਚਨ ਕੌਰ ਟਾਂਡਾ, ਸੁੱਚਾ ਸਿੰਘ ਬਸੋਏ, ਜਥੇਦਾਰ ਦਲੀਪ ਸਿੰਘ ਨਵਾਂ ਪਿੰਡ ਬਹਾਦਰ, ਝਿਰਮਿਲ ਸਿੰਘ ਬਸੋਏ, ਜਸਵਿੰਦਰ ਸਿੰਘ ਕਾਲੜਾ, ਰਾਜਿੰਦਰ ਸਿੰਘ ਬੁੱਧੋਵਰਕਤ, ਬਲਦੇਵ ਸਿੰਘ ਗੋਰਸੀਆ, ਗੁਰਮੀਤ ਸਿੰਘ ਕਾਲਾ, ਗੁਰਮੀਤ ਸਿੰਘ ਇਬਰਾਹੀਮ, ਜਗਦੀਸ਼ ਸਿੰਘ ਮੁਲਤਾਨੀ, ਬਾਂਟੀ, ਦਵਿੰਦਰ ਸਿੰਘ  ਕਾਹਲੋਂ, ਜਤਿੰਦਰ ਸਿੰਘ ਬਾਜਵਾ, ਸਰਪੰਚ ਸਾਹਿਬ ਦਾ ਪਿੰਡ, ਕੀਰਤ ਸਿੰਘ, ਇੰਸਪੈਕਟਰ ਲਾਵਾਂਲੀਸਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ।


Related News