ਦੰਦਾਂ ਦਾ ਪੀਲਾਪਨ ਦੂਰ ਕਰਨ ਦੇ ਲਈ ਵਰਤੋਂ ਇਹ ਨੁਸਖੇ

04/27/2017 2:05:50 PM

ਨਵੀਂ ਦਿੱਲੀ— ਕਹਿੰਦੇ ਹਨ ਕਿ ਹੱਸਦਾ ਹੋਇਆ ਚਿਹਰਾ ਪਰਸਨੈਲਿਟੀ ਨੂੰ ਹੋਰ ਵੀ ਵਧਾ ਦਿੰਦਾ ਹੈ ਪਰ ਖਿਲਖਿਲਾਉਂਦੀ ਮੁਸਕਾਨ ਦੇ ਲਈ ਮੋਤੀਆਂ ਵਰਗੇ ਦੰਦਾਂ ਦੀ ਜ਼ਰੂਰਤ ਹੁੰਦੀ ਹੈ। ਕਈ ਵਾਰ ਖਾਣਾ ਖਾਣ ਤੋਂ ਬਾਅਦ ਦੰਦਾਂ ''ਤੇ ਪਰਤ ਜਮ ਜਾਂਦੀ ਹੈ ਬਾਅਦ ''ਚ ਦੰਦਾਂ ''ਤੇ ਪੀਲੇ ਅਤੇ ਕਾਲੇ ਰੰਗ ਦੀਆਂ ਲਾਈਨਾਂ ਦਿੱਖਣ ਲੱਗਦੀਆਂ ਹਨ, ਜੋ ਸਾਨੂੰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਕਰ ਦਿੰਦੇ ਹਨ। ਦੰਦਾਂ ਦਾ ਪੀਲਾਪਨ ਸਾਡੀ ਮੁਸਕਾਨ ''ਚ ਰੁਕਾਵਟ ਬਣ ਜਾਂਦਾ ਹੈ। ਇਨ੍ਹਾਂ ਦੀ ਵਜ੍ਹਾਂ ਨਾਲ ਅਸੀਂ ਕਿਸੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰ ਪਾਉਂਦੇ। ਉਂਝ ਤਾਂ ਇਸ ਨੂੰ ਚਮਕਾਉਣ ਦੇ ਲਈ ਬਾਜ਼ਾਰ ''ਚੋਂ ਕਾਫੀ ਪ੍ਰੋਡਕਟ ਮਿਲ ਜਾਣਗੇ ਪਰ ਇਨ੍ਹਾਂ ''ਚ ਕਈ ਤਰ੍ਹਾਂ ਦੇ ਕੈਮੀਕਲਸ ਹੁੰਦੇ ਹਨ। ਜੋ ਮਸੂੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੇ ਤੁਸੀਂ ਆਪਣੇ ਦੰਦਾਂ ਦਾ ਪੀਲਾਪਨ ਦੂਰ ਕਰਨਾ ਚਾਹੁੰਦੀ ਹੋ ਅਤੇ ਦੰਦਾਂ ਨੂੰ ਮਜ਼ਬੂਤ ਬਣਾਈ ਰੱਖਣਾ ਚਾਹੁੰਦੀ ਹੋ ਤਾਂ ਕੁਝ ਘਰੇਲੂ ਤਰੀਕੇ ਅਪਣਾਓ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ।
1. ਸੰਤਰਾ ਅਤੇ ਤੁਲਸੀ
ਸੰਤਰੇ ਦੇ ਛਿਲਕੇ ਅਤੇ ਤੁਲਸੀ ਦੇ ਪੱਤਿਆਂ ਨੂੰ ਸੁੱਕਾ ਕੇ ਪਾਊਡਰ ਬਣਾ ਲਓ। ਰੋਜ਼ ਬੁਰਸ਼ ਕਰਨ ਤੋਂ ਬਾਅਦ ਇਸ ਪਾਊਡਰ ਨਾਲ ਦੰਦਾਂ ਦੀ ਮਸਾਜ਼ ਕਰੋ। ਇਸ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ। 
2. ਕੇਲੇ ਦਾ ਛਿਲਕਾ
ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਦੰਦਾਂ ''ਤੇ ਰਗੜੋ। ਰੋਜ਼ਾਨਾ ਇੰਝ ਹੀ ਕਰੋ।  ਇਸ ਨਾਲ ਦੰਦ ਚਮਕ ਜਾਣਗੇ।
3. ਬੇਕਿੰਗ ਸੋਡਾ ਅਤੇ ਨਮਕ
ਇਕ ਚਮਚ ਬੇਕਿੰਗ ਸੋਡੇ ''ਚ ਥੋੜ੍ਹਾ ਜਿਹਾ ਨਮਕ ਅਤੇ ਪਾਣੀ ਮਿਲਾਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਦੰਦਾਂ ''ਤੇ 2-3 ਮਿੰਟਾ ਲਈ ਰਗੜੋ।
4. ਨਿੰਮ
ਰੋਜ਼ ਸਵੇਰੇ ਦੰਦਾਂ ਨੂੰ ਨਿੰਮ ਦੀ ਦਾਤਨ ਨਾਲ ਸਾਫ ਕਰੋ। ਇਸ ਨਾਲ ਦੰਦਾਂ ਦੀ ਸਮੱਸਿਆ ਅਤੇ ਉਨ੍ਹਾਂ ਦਾ ਕਾਲਾਪਨ ਦੂਰ ਹੋ ਜਾਵੇਗ।
5. ਨਿੰਬੂ
ਅੱਧਾ ਚਮਚ ਨਿੰਬੂ ਦਾ ਰਸ ਅਤੇ ਪਾਣੀ ਮਿਲਾਕੇ ਦੰਦਾਂ ਦੀ ਮਸਾਜ਼ ਕਰੋ। ਇਸ ਨਾਲ ਵੀ ਦੰਦਾਂ ਦਾ ਪੀਲਾਪਨ ਦੂਰ ਹੁੰਦਾ ਹੈ ਅਤੇ ਇਹ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਂਦੇ ਹਨ। 


Related News