ਮੈਲਬੌਰਨ ''ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, ਔਰਤ ਦੀ ਮੌਤ

12/07/2017 10:38:18 AM

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਉੱਤਰੀ-ਪੂਰਬੀ ਮੈਲਬੌਰਨ 'ਚ ਇਕ ਔਰਤ ਦੀ ਮੌਤ ਹੋ ਗਈ। ਔਰਤ ਕਾਰ ਡਰਾਈਵਰ ਕਰ ਰਹੀ ਸੀ ਅਤੇ ਉਸ ਦੀ ਕਾਰ ਦੀ ਟੱਕਰ ਇਕ ਦਰੱਖਤ ਨਾਲ ਹੋ ਗਈ। ਇਹ ਘਟਨਾ ਬੁੱਧਵਾਰ ਦੀ ਸ਼ਾਮ ਨੂੰ ਵਾਪਰੀ। ਪੁਲਸ ਮੁਤਾਬਕ ਇਹ ਹਾਦਸਾ ਮੈਲਬੌਰਨ ਦੇ ਹਾਇਡਲਬਰਗ-ਵਾਰਰੇਂਡੀ ਰੋਡ 'ਤੇ ਸ਼ਾਮ ਤਕਰੀਬਨ 5.30 ਵਜੇ ਵਾਪਰਿਆ।
ਪੁਲਸ ਮੁਤਾਬਕ ਔਰਤ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪੁਲਸ ਦਾ ਕਹਿਣਾ ਹੈ ਕਿ ਔਰਤ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠੀ ਸੀ। ਕਾਰ  ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨੂੰ ਕੱਟਦੇ ਹੋਏ ਦਰੱਖਤ ਨਾਲ ਜਾ ਟਕਰਾਈ। ਘਟਨਾ ਵਾਲੀ ਥਾਂ 'ਤੇ ਦੂਜੀ ਕਾਰ ਦਾ ਡਰਾਈਵਰ ਰੁੱਕਿਆ ਅਤੇ ਉਸ ਨੇ ਐਮਰਜੈਂਸੀ ਅਧਿਕਾਰੀਆਂ ਨੂੰ ਫੋਨ 'ਤੇ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੇ ਸਮੇਂ ਔਰਤ ਕਾਰ 'ਚ ਇਕੱਲੀ ਸੀ। ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


Related News