ਲਿਜਾ ਰਿਹਾ ਸੀ ਕੱਟੀਆ ਹੋਈਆ ਬਾਹਾਂ, ਸੁਰੱਖਿਆ ਅਧਿਕਾਰੀ ਰਹਿ ਗਏ ਹੈਰਾਨ !

08/13/2017 9:27:37 AM

ਬੀਜਿੰਗ— ਚੀਨੀ ਮੀਡੀਆ ਵਿਚ ਇਕ ਮਾਮਲਾ ਇਸ ਸਮੇਂ ਬਹੁਤ ਛਾਇਆ ਹੋਇਆ ਹੈ। ਇੱਥੇ ਸੁਰੱਖਿਆ ਅਧਿਕਾਰੀ ਉਸ ਸਮੇਂ ਹੈਰਾਨੀ ਵਿਚ ਪੈ ਗਏ ਜਦੋਂ ਇਕ ਸ਼ਖਸ ਕੱਟੇ 2 ਇਨਸਾਨੀ ਬਾਹਾਂ ਲੈ ਜਾਂਦਾ ਫੱੜਿਆ ਗਿਆ। ਖਬਰ ਮੁਤਾਬਕ ਗਿਝੂ ਸੂਬੇ ਵਿਚ ਬੱਸ ਸਟੇਸ਼ਨ ਦੇ ਸਿਕਯੋਰਿਟੀ ਸਕੈਨਰ ਵਿਚ ਕੱਟੀਆ ਹੋਈਆ ਬਾਹਾਂ ਨਜ਼ਰ ਆਈਆ। ਇਸ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਇਸ ਨੂੰ ਲੈ ਜਾ ਰਹੇ 50 ਸਾਲ ਦਾ ਝੇਂਗ ਤੋਂ ਪੁੱਛਗਿਛ ਕੀਤੀ।  ਸਿਕਯੋਰਿਟੀ ਗਾਰਡ ਨੇ ਜਦੋਂ ਝੇਂਗ ਤੋਂ ਪੁੱਛਿਆ ਕਿ ਇਸ ਬੈਗ ਵਿਚ ਕੀ ਹੈ ਤਾਂ ਉਸਨੇ ਜਵਾਬ ਦਿੱਤਾ ਕਿ ਬਾਹਾਂ ਹਨ। ਸਾਊਥ ਚਾਇਨਾ ਮਾਰਨਿੰਗ ਪੋਸਟ ਮੁਤਾਬਕ ਸੁਰੱਖਿਆ ਸਟਾਫ ਨੇ ਇਸ ਸ਼ਖਸ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਹ ਕਿਸੇ ਕਤਲ ਵਿਚ ਸ਼ਾਮਿਲ ਹੈ। ਹਾਲਾਂਕਿ ਝੇਂਗ ਨੇ ਦੱਸਿਆ ਕਿ ਇਹ ਬਾਹਾਂ ਉਸ ਦੇ ਭਰਾ ਦੀਆ ਹੈ ਜੋ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਇਸ ਹਾਦਸੇ ਵਿਚ ਉਸ ਦੀਆਂ ਬਾਹਾਂ ਕੱਟੀਆਂ ਗਈਆ। ਝੇਂਗ ਨੇ ਦੱਸਿਆ ਕਿ ਉਸ ਦੇ ਭਰਾ ਨੇ ਇਹ ਬਾਹਾਂ ਉਸ ਦੇ ਕੋਲ ਪਹੁੰਚਾਉਣ ਦੀ ਮਦਦ ਮੰਗੀ ਹੈ ਕਿਉਂਕਿ ਉਹ ਚਾਹੁੰਦੇ ਹੈ ਕਿ ਜਦੋਂ ਉਨ੍ਹਾਂ ਦੀ ਮੌਤ ਹੋਵੇ ਅਤੇ ਉਨ੍ਹਾਂ ਨੂੰ ਦਫਨਾਇਆ ਜਾਵੇ ਤਾਂ ਸਾਰੇ ਅੰਗ ਇੱਕਠੇ ਰਹਿਣ। ਭਰਾ ਦਾ ਇਲਾਜ ਕਰਨ ਵਾਲੇ ਹਸਪਤਾਲ ਦੁਆਰਾ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਬਾਅਦ ਝੇਂਗ ਨੂੰ ਰਿਹਾ ਕਰ ਦਿੱਤਾ ਗਿਆ।


Related News