ਵਿਦਿਆਰਥੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਨਰੇਰੀ ਡਿਗਰੀ ਨੂੰ ਰੱਦ ਕਰਨ ਦੀ ਕੀਤੀ ਅਪੀਲ

08/18/2017 12:28:10 PM

ਵਾਸ਼ਿੰਗਟਨ— ਅਮਰੀਕਾ ਦੀ ਇਕ ਲੀਹਾਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਨਰੇਰੀ ਡਿਗਰੀ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਇਹ ਪ੍ਰਤੀਕਿਰਿਆ ਟਰੰਪ ਦੀ ਉਸ ਟਿਪੱਣੀ ਮਗਰੋਂ ਆਈ ਹੈ, ਜਿਸ ਵਿਚ ਉਨ੍ਹਾਂ ਨੇ ਵਰਜ਼ੀਨੀਆ ਦੇ ਸ਼ਾਰਲੋਟਸਵਿਲੇ ਵਿਚ ਹੋਈ ਗੋਰਿਆਂ ਨੂੰ ਸਰਵ ਉੱਚ ਮੰਨਣ ਵਾਲਿਆਂ ਦੀ ਹਿੰਸਕ ਰੈਲੀ ਲਈ ਦੋਹਾਂ ਪੱਖਾਂ ਨੂੰ ਕਸੂਰਵਾਰ ਠਹਿਰਾਇਆ ਹੈ। ਪੇਨੀਸਿਲਵਾਨੀਆ ਦੇ ਬੇਥਲੇਹੇਮ ਦੀ ਇਕ ਨਿੱਜੀ ਯੂਨੀਵਰਸਿਟੀ ਤੋਂ ਹਾਲ ਹੀ ਵਿਚ ਗ੍ਰੈਜੁਏਟ ਹੋਈ ਕੈਲੀ ਮੈਕਾਇ ਨੇ ਚੇਂਜ ਡਾਟ ਓ. ਆਰ. ਜੀ. ਪਟੀਸ਼ਨ ਸ਼ੁਰੂ ਕੀਤੀ ਹੈ।
ਸਾਲ 1988 ਵਿਚ ਹੋਈ ਕਨਵੋਕੇਸ਼ਨ ਵਿਚ ਬੁਲਾਰੇ ਦੇ ਤੌਰ 'ਤੇ ਭਾਸ਼ਣ ਦੇਣ ਮਗਰੋਂ ਟਰੰਪ ਨੂੰ ਇਹ ਉਪਾਧੀ ਦਿੱਤੀ ਗਈ ਸੀ। ਇਸ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਟਰੰਪ ਕਾਲੇਜ ਦੇ ਉਨ੍ਹਾਂ ਸਿਧਾਂਤਾਂ 'ਤੇ ਕਾਇਮ ਰਹਿਣ ਵਿਚ ਅਸਫਲ ਹੋਏ, ਜਿਸ ਵਿਚ ਭਿੰਨਤਾਵਾਂ ਵਿਚ ਵਿਸ਼ਵਾਸ ਕਰਨਾ ਅਤੇ ਭੇਦ-ਭਾਵ ਦਾ ਵਿਰੋਧ ਸ਼ਾਮਲ ਹੈ।
ਯੂਨੀਵਰਸਿਟੀ ਦੀ ਬੁਲਾਰਾ ਲਾਰੀ ਫਰੇਡਮੇਨ ਨੇ ਕਿਹਾ ਹੈ ਕਿ ਪਟੀਸ਼ਨ ਪ੍ਰਾਪਤ ਕਰਨ ਮਗਰੋਂ ਉਹ ਇਸ 'ਤੇ ਆਪਣਾ ਪੱਖ ਸਾਫ ਕਰਨਗੇ। ਲੀਹਾਈ ਦੇ ਟਰੱਸਟੀਆਂ ਨੂੰ ਇਸ ਤੋਂ ਪਹਿਲਾਂ ਜਨਵਰੀ ਵਿਚ ਟਰੰਪ ਦੀ ਆਨਰੇਰੀ ਡਿਗਰੀ ਰੱਦ ਕਰਨ ਸੰਬੰਧੀ ਪਟੀਸ਼ਨ ਪ੍ਰਾਪਤ ਹੋਈ ਸੀ। ਫਰੇਡਮੇਨ ਨੇ ਦੱਸਿਆ ਕਿ ਬੋਰਡ ਨੇ ਇਸ ਪਟੀਸ਼ਨ 'ਤੇ ਵਿਚਾਰ ਕੀਤਾ ਸੀ ਪਰ ਉਸ ਸਮੇਂ ਕੋਈ ਵੀ ਕਦਮ ਨਾ ਚੁੱਕਣ ਦਾ ਫੈਸਲਾ ਲਿਆ ਗਿਆ ਸੀ।


Related News