ਬ੍ਰਿਟੇਨ ''ਚ ਪਾਕਿਸਤਾਨੀਆਂ ਦੀ ਘਿਨੌਣੀ ਹਰਕਤ: 13 ਸਾਲਾ ਬੱਚੀ ਜਿਸ ਕੋਲ ਗਈ ਉਸ ਨੇ ਲੁੱਟੀ ਇੱਜ਼ਤ (ਤਸਵੀਰਾਂ)

02/10/2016 12:46:32 PM


ਲੰਡਨ— ਬ੍ਰਿਟੇਨ ਵਿਚ ਇਕ 13 ਸਾਲਾ ਸਕੂਲੀ ਬੱਚੀ ਨਾਲ ਬਲਾਤਕਾਰ ਦਾ ਇਕ ਬੇਹੱਦ ਘਿਨੌਣਾ ਮਾਮਲਾ ਸਾਹਮਣੇ ਆਇਆ ਹੈ। ਇਸ ਬੱਚੀ ਨੂੰ 13 ਮਹੀਨਿਆਂ ਤੱਕ 12 ਲੋਕਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਨ੍ਹਾਂ ਸਾਰੇ ਦੋਸ਼ੀਆਂ ਨੂੰ ਬ੍ਰਿਟੇਨ ਦੀ ਅਦਾਲਤ ਨੇ 15 ਤੋਂ 20 ਸਾਲ ਦੀ ਸਜ਼ਾ ਸੁਣਾਈ ਹੈ, ਜੋ ਕੁੱਲ 143 ਸਾਲ ਬਣਦੀ ਹੈ। ਇਹ ਸਾਰੇ ਦੋਸ਼ੀ ਪਾਕਿਸਤਾਨੀ ਮੂਲ ਦੇ ਹਨ। ਦੋਸ਼ੀਆਂ ਦੀ ਉਮਰ 19 ਸਾਲ ਤੋਂ ਲੈ ਕੇ 63 ਸਾਲ ਦੇ ਦਰਮਿਆਨ ਹੈ। ਦੋਸ਼ੀਆਂ ਖਿਲਾਫ ਇਹ ਫੈਸਲਾ ਆਉਣ ਤੋਂ ਬਾਅਦ ਬ੍ਰਿਟੇਨ ਵਿਚ ਨਸਲੀ ਬਹਿਸ ਸ਼ੁਰੂ ਹੋ ਗਈ। ਕੈਗਲੀ ਦੇ ਸੰਸਦ ਮੈਂਬਰ ਨੇ ਇਸ ਫੈਸਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਮੁਸਲਿਮ ਭਾਈਚਾਰੇ ਅਤੇ ਉਨ੍ਹਾਂ ਦੇ ਨਿਯਮਾਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ। ਦੂਜੇ ਪਾਸੇ ਕੈਗਲੀ ਦੀ ਇਕ ਮਸਜਿਦ ਦੇ ਇਕ ਮੈਂਬਰ ਨੇ ਕਹਿ ਦਿੱਤਾ ਕਿ ਇਸ ਬਲਾਤਕਾਰ ਲਈ ਲੜਕੀ ਵੀ ਜ਼ਿੰਮੇਵਾਰ ਸੀ। 
ਜ਼ਿਕਰਯੋਗ ਹੈ ਕਿ ਯਾਰਕਸ਼ਾਇਰ ਦੇ ਕੈਗਲੀ ਸੈਂਟਰਲ ਵਿਚ 2011-12 ਵਿਚ 12 ਲੋਕਾਂ ਨੇ ਇਕ ਸਕੂਲੀ ਲੜਕੀ ਨਾਲ 13 ਮਹੀਨਿਆਂ ਤੱਕ ਬਲਾਤਕਾਰ ਕੀਤਾ। ਇਨ੍ਹਾਂ ਦੋਸ਼ੀਆਂ ਨੇ ਪੀੜਤ ਬੱਚੀ ਨਾਲ ਬ੍ਰੇਡਫੋਰਡ ਦੀ ਪੁਰਾਣੀ ਮਿਲ ਟਾਊਨ, ਲਾਈਬ੍ਰੇਰੀ ਦੀਆਂ ਪੌੜ੍ਹੀਆਂ, ਅੰਡਰਗਰਾਊਂਡ ਕਾਰ ਪਾਰਕ, ਪੁਲਸ ਸਟੇਸ਼ਨ ਦੀ ਪੁਰਾਣੀ ਬਿਲਡਿੰਗ, ਬਰਗੀਸ ਫੀਲਡਸ ਪਾਰਕ ਦੇ ਰਗਬੀ ਕਲੱਬ ਦੇ ਚੇਂਜਿੰਗ ਰੂਮ ਵਿਚ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦੋਸ਼ੀਆਂ ਵਿਚ ਸ਼ਾਮਲ ਤਿੰਨ ਵਿਅਕਤੀ ਭਰਾ ਹਨ। ਦੋਸ਼ੀਆਂ ਵਿਚ ਇਕ 63 ਸਾਲ ਦਾ ਟੈਕਸੀ ਡਰਾਈਵਰ ਵੀ ਸ਼ਾਮਲ ਹੈ। ਜਿਸ ਤੋਂ ਲੜਕੀ ਨੇ ਮਦਦ ਮੰਗੀ ਸੀ ਅਤੇ ਉਸ ਨੇ ਕਿਰਾਏ ਦੇ ਬਦਲੇ ਮਾਸੂਮ ਨਾਲ ਸੰਬੰਧ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਇਸ ਗੈਂਗ ਦਾ ਲੀਡਰ ਆਰਿਫ ਚੌਧਰੀ ਹੈ, ਜੋ 2012 ਵਿਚ ਜਾਂਚ ਦੌਰਾਨ ਬੰਗਲਦੇਸ਼ ਭੱਜ ਗਿਆ ਸੀ। 
2012 ਵਿਚ ਕੈਗਲੀ ਦੇ ਸੰਸਦ ਮੈਂਬਰ ਨੇ ਕ੍ਰਿਸ ਹੋਪਕਿੰਨਜ਼ ਨੇ ਇਸ ਮਾਮਲੇ ''ਤੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਮੁਸਲਿਮ ਭਾਈਚਾਰੇ ''ਤੇ ਕਈ ਇਤਰਾਜ਼ ਯੋਗ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਲੋਕ ਸ਼ੁਰੂ ਤੋਂ ਹੀ ਔਰਤਾਂ ਪ੍ਰਤੀ ਘਟੀਆ ਸੋਚ ਰੱਖਦੇ ਹਨ। ਫੈਸਲਾ ਆਉਣ ਤੋਂ ਬਾਅਦ ਹੋਪਕਿੰਨਜ ਨੇ ਕਿਹਾ ਕਿ ਏਸ਼ੀਆਈ ਲੋਕ ਬੱਚੀਆਂ ਨੂੰ ਛੇਤੀ ਜਵਾਨ ਬਣਾਉਣ ਲਈ ਘੱਟ ਉਮਰ ਵਿਚ ਉਨ੍ਹਾਂ ਨਾਲ ਸੈਕਸ ਨੂੰ ਜਾਇਜ਼ ਮੰਨਦੇ ਹਨ।


Kulvinder Mahi

News Editor

Related News