ਟਰੰਪ ਨੇ ਅਮਰੀਕੀ ਸੁਪਰੀਮ ਕੋਰਟ ਲਈ ਜੱਜਾਂ ਦੀ ਲਿਸਟ 'ਚ ਸ਼ਾਮਲ ਕੀਤੇ 5 ਨਾਂ

11/19/2017 3:50:27 AM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੇ ਸੰਭਾਵਿਤ ਜੱਜਾਂ ਦੀ ਲਿਸਟ 'ਚ ਸੰਘੀ ਅਪੀਲ ਜੱਜ ਬ੍ਰੇਟ ਕਾਵਾਨਾ ਅਤੇ 4 ਹੋਰ ਜੱਜਾਂ ਦੇ ਨਾਂ ਜੋੜ ਦਿੱਤੇ ਹਨ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਸ ਲਿਸਟ 'ਚ ਸਭ ਤੋਂ ਮਸ਼ਹੂਰ ਨਾਂ ਕਾਵਾਨਾ ਕੋਲੰਬੀਆ ਕੋਰਟ 'ਚ ਜੱਜ ਹਨ। 
ਕਾਵਾਨਾ (52) ਕੋਲੋਰਾਡੋ ਦੇ ਜੱਜ ਨੀਲ ਗੋਰਸਚ ਦੀ ਤਰ੍ਹਾਂ ਕੰਜ਼ਰਵੇਟਿਵ ਹਨ, ਜਿਨ੍ਹਾਂ ਨੂੰ ਅਪ੍ਰੈਲ 'ਚ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਟਰੰਪ ਦੀ ਲਿਸਟ 'ਚ ਹੋਰ ਸੰਭਾਵਿਤ ਉਮੀਦਵਾਰ ਯੂ. ਐੱਸ. ਅਪੀਲੀ ਅਦਾਲਤ ਦੇ ਜੱਜ ਕੇਵਿਨ ਨਿਯੂਸੋਮ ਅਤੇ ਐਮੀ ਕਾਨੇ ਬੈਰੇਟ, ਜਾਰਜ਼ੀਆ ਹਾਈ ਕੋਰਟ ਦੇ ਜੱਜ ਬ੍ਰਿਟ ਗ੍ਰਾਂਟ ਅਤੇ ਓਕਲਾਹੋਮਾ ਹਾਈ ਕੋਰਟ ਦੇ ਜੱਜ ਪ੍ਰੈਟਿਕ ਵੈਰਿਕ ਹਨ। 
ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਕਿਹਾ, ''ਰਾਸ਼ਟਰਪਤੀ ਜੱਜ ਨੀਲ ਗੋਰਸਚ ਦੀ ਅਗਵਾਈ 'ਚ ਮਹਾਨ ਜੱਜਾਂ ਦੀ ਚੋਣ ਕਰਨ ਲਈ ਵਚਨਬੱਧ ਹਨ।'' ਟਰੰਪ ਦੇ ਇਸ ਕਦਮ ਨੂੰ ਉਨ੍ਹਾਂ ਸੰਕੇਤਾਂ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਉਹ ਜੱਜ ਦੇ ਅਹੁੱਦੇ 'ਤੇ ਕੰਜ਼ਰਵੇਟਿਵ ਮੈਂਬਰਾਂ ਨੂੰ ਨਿਯੁਕਤ ਕਰਨ ਦੇ ਆਪਣੇ ਵਾਅਦੇ 'ਤੇ ਹਲੇਂ ਵੀ ਕਾਇਮ ਹੈ। 


Related News