ਤਾਂ ਇਸ ਕਾਰਨ ਇੰਗਲੈਂਡ ਦੇ ਹਸਪਤਾਲਾਂ ''ਚ ਲੱਗੀ ਚਾਕਲੇਟ ''ਤੇ ਰੋਕ

10/16/2017 9:09:52 PM

ਲੰਡਨ — ਇੰਗਲੈਂਡ ਦੀ ਰਾਸ਼ਟਰੀ ਸਿਹਤ ਸੇਵਾਵਾਂ (ਐੱਨ. ਐੱਚ. ਐੱਸ.) ਨੇ ਮੋਟਾਪੇ ਦੀ ਵਧਦੀ ਮਹਾਮਾਰੀ ਨੂੰ ਰੋਕਣ ਲਈ ਹਸਪਤਾਲ ਦੀਆਂ ਦੁਕਾਨਾਂ, ਕੰਟੀਨਾਂ ਅਤੇ ਵੇਂਡਿੰਗ ਮਸ਼ੀਨ 'ਤੇ 'ਸੁਪਰ ਸਾਈਜ' ਦੇ ਚਾਕਲੇਟ ਬਾਰ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ। ਮੀਡੀਆ ਨੂੰ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ ਗਈ। ਸਿਹਤ ਪ੍ਰਸ਼ਾਸਨ ਦੇ ਹਵਾਲੇ ਤੋਂ ਪਤਾ ਲੱਗਾ ਕਿ ਹਸਪਤਾਲਾਂ 'ਚ ਵਿੱਕਣ ਵਾਲੀ ਮਿਠਾਈ ਅਤੇ ਚਾਕਲੇਟ 250 ਕੈਲਰੀ ਜਾਂ ਫਿਰ ਉਸ ਤੋਂ ਘੱਟ ਦੀ ਹੋਣੀ ਚਾਹੀਦੀ ਹੈ। 
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਪੈਕ ਖਾਣੇ ਅਤੇ ਸੈਂਡਵਿਚ 'ਚ ਵਸਾ (ਚਰਬੀ) ਦੀ ਮਾਤਰਾ ਹਰੇਕ 100 ਗ੍ਰਾਮ 'ਤੇ 5 ਗ੍ਰਾਮ ਤੋਂ ਵਧ ਹੋਣੀ ਚਾਹੀਦੀ ਹੈ। ਐੱਨ. ਐੱਚ. ਐੱਸ. ਦੇ ਕਰਮਚਾਰੀਆਂ ਨੇ ਇਸ ਤਰ੍ਹਾਂ ਦੇ ਭੋਜਨ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ, ਜਿਸ 'ਚ ਰਾਤ ਦੇ ਸਮੇਂ ਡਿਊਟੀ 'ਚ ਲੱਗੇ ਲੋਕ ਸ਼ਾਮਲ ਹਨ।
ਪਬਲਿਕ ਹੈਲਥ ਇੰਗਲੈਂਡ ਦਾ ਕਹਿਣਾ ਹੈ ਕਿ ਮੋਟਾਪੇ ਨੂੰ ਕੰਟਰੋਲ ਕਰਨ 'ਚ ਹਸਪਤਾਲਾਂ ਦੀ ਮਹੱਤਵੂਪਰਣ ਭੂਮਿਕਾ ਹੁੰਦੀ ਹੈ ਨਾ ਕਿ ਨਤੀਜਿਆਂ ਨਾਲ ਨਜਿੱਠਣ 'ਚ। ਐੱਨ. ਐੱਚ. ਐੱਸ. ਇੰਗਲੈਂਡ ਨੇ ਅਪ੍ਰੈਲ 'ਚ ਕਿਹਾ ਸੀ ਕਿ ਜੇਕਰ ਹਸਪਤਾਲ ਦੀਆਂ ਦੁਕਾਨਾਂ ਮਿੱਠੇ ਵਾਲੀਆਂ ਚੀਜ਼ਾਂ ਦੀ ਵਿੱਕਰੀ ਨਹੀਂ ਘਟਾਉਂਦਾ ਤਾਂ ਉਹ ਇਸ 'ਤੇ ਰੋਕ ਲੱਗਾ ਦਿੱਤੀ ਜਾਵੇਗੀ।


Related News