ਇਹ ਟਰਾਂਸਜੈਂਡਰ ਬਾਕਸਰ ਹੈ ਮਰਦਾਂ 'ਤੇ ਭਾਰੀ, ਨਹੀਂ ਟਿਕਦਾ ਕੋਈ ਇਸ ਦੇ ਅੱਗੇ

08/14/2017 8:08:07 AM

ਬੈਂਕਾਂਕ— ਥਾਈਲੈਂਡ ਦੀ ਟਰਾਂਸਜੈਂਡਰ ਬਾਕਸਰ ਰੋਜ਼ ਬਾਨ ਚਾਰੋਨਸੁਕ ਨੂੰ ਰਿੰਗ 'ਚ ਦੇਖ ਕੇ ਉਸ ਦੇ ਵਿਰੋਧੀ ਦਹਿਲ ਜਾਂਦੇ ਹਨ। ਯਕੀਨ ਨਾ ਹੋਵੇ ਤਾਂ ਉਨ੍ਹਾਂ ਪੁਰਸ਼ ਬਾਕਸਰਾਂ ਨੂੰ ਪੁੱਛੋ ਜੋ 5 ਰਾਊਂਡ ਦੇ ਮੁਕਾਬਲੇ 'ਚ ਰੋਜ਼ ਦੇ ਹੱਥੋਂ ਹਾਰਦੇ ਹਨ। ਰੋਜ਼ ਤੋਂ ਹਾਰਨ ਵਾਲੇ ਪੁਰਸ਼ਾਂ ਦੇ ਲਫਜ਼ਾਂ 'ਚ ਕਹੀਏ ਤਾਂ ਉਹ ਇਕ ਮਰਦ ਵਾਂਗ ਲੜਦੀ ਹੈ। ਇਹ ਸੱਚ ਹੈ ਕਿਉਂਕਿ ਉਹ ਟਰਾਂਸਜੈਂਡਰ ਹੈ। ਥਾਈਲੈਂਡ 'ਚ ਖੇਡੇ ਜਾਣ ਵਾਲੀ ਬਾਕਸਿੰਗ 'ਮੁਆਈ ਥਾਈ' ਦੀ ਉਹ ਟਰਾਂਸਜੈਂਡਰ ਬਾਕਸਰ ਹੈ। 

PunjabKesari
ਮੁਕਾਬਲਾ ਦੇਖਣ ਆਏ ਦਰਸ਼ਕ ਰੋਜ਼ ਦਾ ਉਤਸਾਹ ਵਧਾਉਂਦੇ ਹਨ। ਰੋਜ਼ ਦਾ ਕਹਿਣਾ ਹੈ,''ਟਰਾਂਸਜੈਂਡਰ ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਕਮਜ਼ੋਰ ਹੋ। ਅਸੀਂ ਕੁੱਝ ਵੀ ਹਾਸਲ ਕਰ ਸਕਦੇ ਹਾਂ।'' 
ਰੋਜ਼ ਅਜੇ 21 ਸਾਲ ਹੈ ਪਰ ਬਾਕਸਿੰਗ ਨਾਲ ਉਸ ਦੀ ਦੋਸਤੀ 8 ਸਾਲ ਦੀ ਉਮਰ 'ਚ ਹੋ ਗਈ ਸੀ। ਰੋਜ਼ ਦੇ ਅੰਕਲ ਨੇ ਇਸ ਲਈ ਉਸ ਨੂੰ ਪ੍ਰੇਰਿਤ ਕੀਤਾ। ਰੋਜ਼ ਦੇ ਜੁੜਵਾ ਭਰਾ ਵੀ ਇਸੇ ਖੇਡ ਦਾ ਖਿਡਾਰੀ ਹੈ। ਰੋਜ਼ ਨੇ ਕਿਹਾ ਕਿ ਉਸ ਨੂੰ ਸ਼ੁਰੂ ਤੋਂ ਹੀ ਲੱਗਦਾ ਹੁੰਦਾ ਸੀ ਕਿ ਉਹ ਇਕ ਕੁੜੀ ਬਣਨੀ ਚਾਹੀਦੀ ਸੀ। ਰੋਜ਼ ਤੋਂ ਇਲਾਵਾ ਪਰਿਨਆ ਨਾਂਗ ਟੂਮ ਚਐਰੋਨਫੋਲ ਵੀ ਟਰਾਂਸਜੈਂਡਰ ਬਾਕਸਰ ਖਿਡਾਰਨ ਰਹਿ ਚੁੱਕੀ ਹੈ। ਉਹ ਇਕ ਸਕੂਲ ਚਲਾਉਂਦੀ ਹੈ ਤੇ ਰੋਜ਼ ਦਾ ਵੀ ਇਹ ਹੀ ਸੁਪਨਾ ਹੈ। ਥਾਈਲੈਂਡ 'ਚ ਵੱਡੀ ਗਿਣਤੀ 'ਚ ਗੇਅ ਅਤੇ ਟਰਾਂਸਜੈਂਡਰ ਰਹਿੰਦੇ ਹਨ।


Related News