ਆਪਣੀਆਂ ਹਰਕਤਾਂ ਤੋਂ ਨਹੀਂ ਟਲਿਆ ਪਾਕਿ, ਚਲਾਏਗਾ ''ਹੇਟ ਇੰਡੀਆ ਕੈਂਪੇਨ''

10/22/2017 9:28:29 PM

ਇਸਲਾਮਾਬਾਦ— ਸੰਯੁਕਤ ਰਾਸ਼ਟਰ ਸਮੇਤ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਤੋਂ ਮੁੰਹ ਦੀ ਖਾਣ ਤੋਂ ਬਾਅਦ ਪਾਕਿਸਤਾਨ ਹੁਣ ਭਾਰਤ ਦੇ ਖਿਲਾਫ ਨਵੀਂ ਚਾਲ ਚੱਲਣ ਦੀ ਤਿਆਰੀ ਕਰ ਰਿਹਾ ਹੈ। ਪਾਕਿਸਤਾਨ ਸਰਕਾਰ ਨੇ ਦੁਨੀਆ ਭਰ 'ਚ ਆਪਣੇ ਦੂਤਘਰਾਂ ਨੂੰ ਭਾਰਤ ਦੇ ਖਿਲਾਫ ਗਲਤ ਸੂਚਨਾ ਦਾ ਪ੍ਰਸਾਰ ਕਰਨ ਲਈ 'ਹੇਟ ਇੰਡੀਆ ਕੈਂਪੇਨ' ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਪਾਕਿਸਤਾਨ ਦਾ ਇਰਾਦਾ ਕਸ਼ਮੀਰ ਨੂੰ ਲੈ ਕੇ ਦੁਨੀਆ ਭਰ 'ਚ ਭਾਰਤ ਦੇ ਖਿਲਾਫ ਮਾਹੌਲ ਬਣਾਉਣ ਦਾ ਹੈ। ਪਾਕਿਸਤਾਨ ਸਰਕਾਰ ਇਸ ਕੈਂਪੇਨ ਦੇ ਤਹਿਤ ਦੁਨੀਆ ਭਰ 'ਚ 27 ਅਕਤੂਬਰ ਤੋਂ 'ਕਸ਼ਮੀਰ ਸਾਲਿਡੈਰਿਟੀ ਵੀਕ' ਮਨਾਏਗੀ। ਕਸ਼ਮੀਰ ਸਾਲੀਡੈਰਿਟੀ ਦੇ ਨਾਂ 'ਤੇ ਪਾਕਿਸਤਾਨ ਭਾਰਤ ਦੇ ਖਿਲਾਫ ਝੂਠਾ ਪ੍ਰਚਾਰ ਕਰਕੇ ਕਸ਼ਮੀਰ 'ਤੇ ਦੁਨੀਆ 'ਚ ਸਮਰਥਨ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪਾਕਿਸਤਾਨ ਸਰਕਾਰ ਨੇ ਆਪਣੇ ਸਾਰੇ ਦੂਤਘਰਾਂ ਨੂੰ ਕਸ਼ਮੀਰ ਸਾਲੀਡੈਰਿਟੀ ਫੰਕਸ਼ਨ ਆਯੋਜਿਤ ਕਰਨ ਦਾ ਹੁਕਮ ਦਿੱਤਾ ਹੈ। ਇਸ ਅਭਿਆਨ ਦੇ ਤਹਿਤ ਪਾਕਿਸਤਾਨੀ ਦੂਤਘਰ ਸਬੰਧਿਤ ਦੇਸ਼ 'ਚ ਵੱਸੇ ਪਾਕਿਤਸਾਨੀ ਨਾਗਰਿਕਾਂ ਨੂੰ ਇਕੱਠਾ ਕਰੇਗਾ ਤੇ ਭਾਰਤ ਖਿਲਾਫ ਨਫਰਤ ਫੈਲਾਉਣ ਵਾਲੇ ਭਾਸ਼ਣਾਂ ਦਾ ਆਯੋਜਨ ਕਰੇਗਾ। ਇਸ ਪ੍ਰੋਗਰਾਮ 'ਚ ਪਾਕਿਸਤਾਨ ਦੁਨੀਆ ਭਰ 'ਚ ਇਹ ਝੂਠ ਫੈਲਾਉਣ ਦੀ ਕੋਸ਼ਿਸ਼ ਕਰੇਗਾ ਕਿ ਭਾਰਤ ਦੇ ਕਸ਼ਮੀਰ 'ਚ ਵੱਸੇ ਨਾਗਰਿਕ ਭਾਰਤੀ ਫੌਜ ਤੇ ਸੁਰੱਖਿਆ ਬਲਾਂ ਦੇ ਤਸੀਹੇ ਤੇ ਅਤਿਆਚਾਰਾਂ ਦਾ ਸ਼ਿਕਾਰ ਹਨ।
ਭਾਰਤੀ ਸੁਰੱਖਿਆ ਬਲਾਂ ਨੇ ਹਾਲ ਦੇ ਸਾਲਾਂ 'ਚ ਜੰਮੂ-ਕਸ਼ਮੀਰ 'ਚ ਘੁਸਪੈਠ ਦੀਆਂ ਸਾਰੀਆਂ ਕੋਸ਼ਿਸ਼ਾਂ ਤੇ ਪਾਕਿਸਤਾਨੀ ਫੌਜ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਇਸ ਨਾਲ ਪਾਕਿਸਤਾਨ ਨੂੰ ਅਹਿਸਾਸ ਹੋ ਗਿਆ ਹੈ ਕਿ ਹਥਿਆਰ, ਪੱਥਰਬਾਜ਼ੀ ਤੇ ਨਾਅਰੇਬਾਜ਼ੀ ਦੇ ਦੰਮ 'ਤੇ ਭਾਰਤ ਨੂੰ ਨਹੀਂ ਤੋੜਿਆ ਜਾ ਸਕਦਾ।


Related News