ਪਾਕਿਸਤਾਨ : ਸੜਕ ਹਾਦਸੇ ''ਚ ਚਾਰ ਵਿਦਿਆਰਥੀਆਂ ਸਮੇਤ 5 ਦੀ ਮੌਤ

06/22/2017 2:28:21 AM

ਪੇਸ਼ਾਵਰ— ਪਾਕਿਸਤਾਨ 'ਚ ਬੁੱਧਵਾਰ ਨੂੰ ਇਕ ਟਰੱਕ ਤੇ ਵੈਨ ਦੀ ਟੱਕਰ 'ਚ ਮਦਰਸੇ 'ਚ ਪੜਨ ਵਾਲੇ ਚਾਰ ਵਿਦਿਆਰਥੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਖੈਬਰ ਦੇ ਸਰਦਾਨ ਇਲਾਕੇ 'ਚ ਹੋਇਆ ਹੈ। ਹਾਦਸੇ ਦਾ ਸ਼ਿਕਾਰ ਹੋਈ ਵੈਨ ਰਾਵਲਪਿੰਡੀ ਤੋਂ ਬਜੌਰ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਮੀਂਹ ਦੇ ਕਾਰਨ ਵੈਨ ਡਰਾਈਵਰ ਦਾ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਹ ਸੜਕ 'ਤੇ ਖੜੇ ਇਕ ਟਰੱਕ ਨਾਲ ਟੱਕਰਾ ਗਈ। 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮਰਦਾਨ ਦੇ ਮੈਡੀਕਲ ਕੰਪਲੈਕਸ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ। ਪਾਕਿਸਤਾਨ 'ਚ ਸੜਕ ਹਾਦਸੇ ਆਮ ਹਨ ਤੇ ਇਨ੍ਹਾਂ 'ਚੋਂ ਜ਼ਿਆਦਾਤਰ ਲਾਪਰਵਾਹੀ ਕਾਰਨ ਹੁੰਦੇ ਹਨ।


Related News