ਈਰਾਨ ਸਮਝੌਤਾ ਪ੍ਰਮਾਣੂੰ ਹਥਿਆਰਾਂ ਲਈ ਰਸਤਾ ਕਰੇਗਾ ਬੰਦ: ਓਬਾਮਾ

08/29/2015 5:34:14 PM


ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਦੇ ਨਾਲ ਹੋਏ ਇਤਿਹਾਸਕ ਪ੍ਰਮਾਣੂੰ ਸਮਝੌਤੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਨਾਲ ਤਹਿਰਾਨ ਦੇ ਪ੍ਰਮਾਣੂੰ ਹਥਿਆਰ ਪ੍ਰਾਪਤ ਕਰਨ ਦੇ ਸਾਰੇ ਰਸਤੇ ਬੰਦ ਹੋ ਜਾਣਗੇ ਅਤੇ ਇਹ ਅਮਰੀਕਾ ਅਤੇ ਇਜ਼ਰਾਈਲ ਦੋਹਾਂ ਦੇ ਹਿੱਤ ਵਿਚ ਹੈ। ਅਗਲੇ ਮਹੀਨੇ ਹੋਣ ਜਾ ਰਹੇ ਕਾਂਗਰਸ ਦੇ ਮਹੱਤਵਪੂਰਨ ਵੋਟਿੰਗ ਤੋਂ ਪਹਿਲਾਂ ਯਹੂਦੀ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਇਹ ਸਮਝੌਤਾ ਈਰਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਪ੍ਰਮਾਣੂੰ ਹਥਿਆਰ ਨੂੰ ਪ੍ਰਾਪਤ ਕਰਨ ਦੇ ਰਸਤਿਆਂ ਨੂੰ ਬੰਦ ਕਰੇਗਾ। 
ਉਨ੍ਹਾਂ ਨੇ ਇਹ ਗੱਲ ਵਾਈਟ ਹਾਊਸ ਤੋਂ ਇਹ ਵੈੱਬਸਾਈਟ ਦੇ ਰਾਹੀਂ ਕਹੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਸਮਝੌਤੇ ਦੀਆਂ ਸਖਤ ਵਿਵਸਥਾਵਾਂ ਦੇ ਕਾਰਨ ਪ੍ਰਮਾਣੂੰ ਪ੍ਰਾਸਰ ਨਾਲ ਜੁੜੇ ਮਾਹਰਾਂ ਨੇ ਇਸ ਦਾ ਸਮਰਥਨ ਕੀਤਾ ਹੈ। ਓਬਾਮਾ ਨੇ ਕਿਹਾ ਕਿ ਇਜ਼ਰਾਈਲ ਵਰਗੇ ਕੁਝ ਦੇਸ਼ਾਂ ਨੂੰ ਛੱਡ ਕੇ ਸੰਸਾਰਕ ਭਾਈਚਾਰੇ ਦਾ ਜ਼ਿਆਦਾਤਰ ਹਿੱਸਾ ਇਸ ਸਮਝੌਤੇ ਦੇ ਪੱਖ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਈਰਾਨ ਧੋਖਾ ਦੇਵੇਗਾ। 
ਓਬਾਮਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਈਰਾਨ ''ਤੇ ਭਰੋਸਾ ਨਹੀਂ ਕਰਦੇ। ਈਰਾਨ ਅਮਰੀਕਾ ਵਿਰੋਧੀ ਤੇ ਯਹੂਦੀ ਵਿਰੋਧੀ ਹੈ। ਓਬਾਮਾ ਨੇ ਕਿਹਾ ਕਿ ਈਰਾਨ ਨਾਲ ਕੀਤਾ ਪ੍ਰਮਾਣੂੰ ਸਮਝੌਤਾ ਵਿਸ਼ਵਾਸ ''ਤੇ ਨਿਰਭਰ ਨਹੀਂ ਕਰਦਾ ਸਗੋਂ ਇਹ ਸਮਝੌਤਾ ਈਰਾਨ ਵੱਲੋਂ ਧੋਖਾ ਕਰਨ ''ਤੇ ਉਸ ਨੂੰ ਫੜਨ ਦੀ ਸਾਡੀ ਸਮਰੱਥਾ ''ਤੇ ਨਿਰਭਰ ਕਰਦਾ ਹੈ। ਓਬਾਮਾ ਨੇ ਯਹੂਦੀਆਂ ਤੋਂ ਮਿਲੇ ਸਮਰਥਨ ਤੋਂ ਬਾਅਦ ਕਿਹਾ ਕਿ ਜੇਕਰ ਉਨ੍ਹਾਂ ਨੂੰ ਯਹੂਦੀਆਂ ਦਾ ਸਮਰਥਨ ਨਾ ਮਿਲਿਆ ਹੁੰਦਾ ਤਾਂ ਉਹ ਕਦੇ ਵੀ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ''ਤੇ ਨਾ ਬੈਠਦੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News