ਉੱਤਰੀ ਬ੍ਰਾਜ਼ੀਲ ''ਚ ਗ੍ਰੀਨਪੀਸ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, 1 ਦੀ ਮੌਤ

10/18/2017 11:03:25 AM

ਸਾਓ ਪਾਓਲੋ(ਬਿਊਰੋ)— ਬ੍ਰਾਜ਼ੀਲ ਵਿਚ ਐਮਾਜ਼ਾਨ ਵਰਖਾ ਵਨ ਵਿਚ ਗ੍ਰੀਨਪੀਸ ਦਾ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਇਕ ਮਹਿਲਾ ਦੀ ਮੌਤ ਹੋ ਗਈ। ਜਹਾਜ਼ ਵਿਚ 5 ਲੋਕ ਸਵਾਰ ਸਨ। ਵਾਤਾਵਰਣ ਸਮੂਹ ਗ੍ਰੀਨਪੀਸ ਨੇ ਦੱਸਿਆ ਕਿ ਇੰਜਣ ਵਾਲਾ ਟਰਬੋਪ੍ਰੋਪ ਜਹਾਜ਼ ਸੇਸਨਾ 208 ਕਾਰਵਾਨ ਉੱਤਰੀ ਸੂਬੇ ਐਮਾਜ਼ਾਨ ਦੀ ਰਾਜਧਾਨੀ ਮਾਨਉਸ ਦੇ ਨੇੜੇ ਹਾਦਸਾਗ੍ਰਸਤ ਹੋਇਆ। ਸਮੂਹ ਨੇ ਇਕ ਬਿਆਨ ਵਿਚ ਦੱਸਿਆ ਕਿ ਹਾਦਸੇ ਵਿਚ ਪਾਇਲਟ ਅਤੇ ਗ੍ਰੀਨਪੀਸ ਦੇ 3 ਕਰਮਚਾਰੀ ਬੱਚ ਗਏ ਅਤੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਮ੍ਰਿਤਕ ਮਹਿਲਾ ਦੀ ਪਛਾਣ ਉਸ ਦੇ ਪਰਿਵਾਰ ਨੇ ਕਰ ਲਈ ਹੈ। ਪੁਲਸ ਇੰਸਪੈਕਟਰ ਮਿਗੁਏਲ ਰਿਬੇਰੋ ਦਾ ਹਵਾਲਾ ਦਿੰਦੇ ਹੋਏ ਇਕ ਸਮਾਚਾਰ ਪੋਰਟਲ ਨੇ ਦੱਸਿਆ ਮਾਰੀ ਗਈ 29 ਸਾਲਾ ਮਹਿਲਾ ਸਵੀਡਨ ਦੀ ਰਹਿਣ ਵਾਲੀ ਸੀ।


Related News