ਦਿਲ ਵਲੂੰਧਰ ਕੇ ਰੱਖ ਦੇਵੇਗੀ ਇਸ ਇਕ ਮਹੀਨੇ ਦੀ ਬੱਚੀ ਦੀ ਤਸਵੀਰ, ਭੁੱਖ ਕਾਰਨ ਹੋਇਆ ਅਜਿਹਾ ਹਾਲ

10/24/2017 2:13:05 PM

ਦਮਿਸ਼ਕ— ਸੀਰੀਆ ਲੜਾਈ ਦੀਆਂ ਦੁਖਦ ਤਸਵੀਰਾਂ ਦੀ ਲਿਸਟ 'ਚ ਇਕ ਹੋਰ ਤਸਵੀਰ ਸ਼ਾਮਲ ਹੋ ਗਈ ਹੈ। ਇਸ ਇਕ ਮਹੀਨੇ ਦੀ ਬੱਚੀ ਦੀ ਇਹ ਤਸਵੀਰ ਤੁਹਾਡਾ ਦਿਲ ਵਲੁੰਗਰ ਕੇ ਰੱਖ ਦੇਵੇਗੀ। ਸੀਰੀਆ ਦੇ ਪੂਰਬੀ ਘੋਟਾ ਖੇਤਰ ਦੇ ਹਮੋਰੀਆ ਇਲਾਕੇ 'ਚ ਇਸ ਇਕ ਮਹੀਨੇ ਦੀ ਕੁਪੋਸ਼ਣ ਦਾ ਸ਼ਿਕਾਰ ਹੋਈ ਬੱਚੀ ਦੀ ਸ਼ਨੀਵਾਰ ਨੂੰ ਭੁੱਖ ਕਾਰਨ ਮੌਤ ਹੋ ਗਈ।
PunjabKesari
ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਇਟਸ ਮੁਤਾਬਕ ਕੁਪੋਸ਼ਣ ਤੇ ਭੁੱਖ ਨਾਲ ਮਰਨ ਵਾਲੇ ਬੱਚਿਆਂ 'ਚ ਸਹਰ ਇਕੱਲੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਕ ਬੱਚਾ ਭੁੱਖ ਕਾਰਨ ਮਰ ਚੁੱਕਾ ਹੈ ਤੇ ਸੈਕੜੇ ਕੁਪੋਸ਼ਣ ਦਾ ਸ਼ਿਕਾਰ ਹਨ। ਸੀਰੀਆ ਦੇ ਇਸ ਖੇਤਰ 'ਚ ਲੜਾਈ ਕਾਰਨ ਪਿਛਲੇ ਕਈ ਸਾਲਾਂ ਤੋਂ ਭੋਜਨ ਦੀ ਸਪਲਾਈ ਨਹੀਂ ਹੋਈ ਹੈ।
PunjabKesari
ਇਕ ਮਹੀਨੇ ਦੀ ਇਸ ਬੱਚੀ ਦਾ ਨਾਂ ਸਹਰ ਹੈ, ਇਹ ਰੋਣ ਦੀ ਕੋਸ਼ਿਸ਼ ਤਾਂ ਕਰਦੀ ਸੀ ਪਰ ਇੰਨੀ ਕਮਜ਼ੋਰ ਸੀ ਕਿ ਰੋਣ ਦੀ ਆਵਾਜ਼ ਤਕ ਨਹੀਂ ਸੀ ਆਉਂਦੀ। ਇਹ ਬੱਚੀ ਇੰਨੀ ਕਮਜ਼ੋਰ ਹੋ ਗਈ ਸੀ ਕਿ ਇਸ ਦੀਆਂ ਹੱਡੀਆਂ ਨੂੰ ਆਸਾਨੀ ਨਾਲ ਗਿਣਿਆ ਜਾ ਸਕਦਾ ਸੀ। ਇਸ ਦੇ ਭਾਰ ਦੀ ਗੱਲ ਕਰੀਏ ਤਾਂ ਸਿਰਫ 2 ਕਿਲੋ ਦੀ ਸੀ ਇਹ ਬੱਚੀ। ਇਸ ਬੱਚੀ ਦੀ ਮਾਂ 'ਚ ਇੰਨੀ ਤਾਕਤ ਨਹੀਂ ਸੀ ਕਿ ਉਹ ਆਪਣੀ ਬੱਚੀ ਨੂੰ ਦੁੱਧ ਪਿਲਾ ਸਕੇ ਤੇ ਨਾ ਹੀ ਪਿਤਾ ਕੋਸ ਇੰਨੇ ਪੈਸੇ ਸੀ ਕਿ ਉਹ ਦੁੱਧ ਦਾ ਪ੍ਰਬੰਧ ਕਰ ਸਕੇ।


Related News