ਪਾਕਿਸਤਾਨ ਦੇ ਸ਼ਹਿਰ ਕਰਾਚੀ ''ਚ ਕਾਲ ਬਣ ਕੇ ਵਰ੍ਹਿਆ ਮੀਂਹ, 6 ਲੋਕਾਂ ਦੀ ਮੌਤ

08/28/2016 5:30:37 PM

ਕਰਾਚੀ— ਪਾਕਿਸਤਾਨ ਦੇ ਸ਼ਹਿਰ ਕਰਾਚੀ ਸਮੇਤ ਦੱਖਣੀ ਸਿੰਧ ਸੂਬੇ ਦੇ ਕਈ ਹਿੱਸਿਆਂ ''ਚ ਪਏ ਭਾਰੀ ਮੀਂਹ ਕਾਰਨ 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਚਾਨਕ ਪਏ ਮੀਂਹ ਨੇ ਆਵਾਜਾਈ ਜਾਮ ਕਰ ਦਿੱਤੀ। ਮੀਂਹ ਕਾਰਨ ਹੇਠਲੇ ਇਲਾਕੇ ਪਾਣੀ-ਪਾਣੀ ਹੋ ਗਏ ਅਤੇ ਸ਼ਹਿਰ ਦੇ ਕਈ ਹਿੱਸਿਆਂ ''ਚ ਬਿਜਲੀ ਗੁੱਲ ਹੋ ਗਈ। 
ਬਚਾਅ ਅਧਿਕਾਰੀਆਂ ਨੇ ਕਿਹਾ ਕਿ ਬੀਤੇ ਸ਼ਨੀਵਾਰ ਦੀ ਰਾਤ ਸ਼ੁਰੂ ਮੀਂਹ ਹੋਣ ਤੋਂ ਬਾਅਦ ਵੱਖ-ਵੱਖ ਇਲਾਕਿਆਂ ਤੋਂ 6 ਲੋਕਾਂ ਦੇ ਮਰਨ ਦੀ ਖਬਰ ਹੈ। ਮੀਂਹ ਕਾਰਨ ਮਰਨ ਵਾਲਿਆਂ ''ਚ 3 ਬੱਚੇ ਵੀ ਸ਼ਾਮਲ ਹਨ। ਗਦਾਪ ਸ਼ਹਿਰ ''ਚ ਘਰ ਦੀ ਕੰਧ ਡਿੱਗਣ ਕਾਰਨ ਉਸ ''ਚ ਰਹਿਣ ਵਾਲੇ 12 ਸਾਲਾ ਲੜਕੇ ਅਤੇ ਉਸ ਦੇ 3 ਦੋਸਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਲੜਕੇ ਦੀ ਹਸਪਤਾਲ ''ਚ ਇਲਾਜ ਦੌਰਾਨ ਮੌਤ ਹੋ ਗਈ।
ਇਕ ਹੋਰ ਘਟਨਾ ''ਚ ਸ਼ਾਹ ਲਤੀਫ ਸ਼ਹਿਰ ਦੇ ਸ਼ੀਡੀ ਗੋਠ ਇਲਾਕੇ ਵਿਚ ਤੈਰਾਕੀ ਕਰ ਰਹੇ ਦੋ ਲੜਕੇ ਡੁੱਬ ਗਏ। ਮਰਹੂਮ ਅਬਦੁੱਲ ਸੱਤਾਰ ਈਧੀ ਟਰੱਸਟ ਦੇ ਇਕ ਬਚਾਅ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ''ਚੋਂ ਇਕ ਡੁੱਬ ਗਿਆ ਸੀ ਪਰ ਦੂਜਾ ਬਚ ਗਿਆ ਸੀ ਪਰ ਅੱਜ ਹਸਪਤਾਲ ''ਚ ਉਸ ਦੀ ਮੌਤ ਹੋ ਗਈ।

Tanu

News Editor

Related News