ਇਜ਼ਰਾਈਲ ਦੇ ਟੈਂਕ ਅਤੇ ਜਹਾਜ਼ ਨੇ ਗਾਜ਼ਾ ''ਤੇ ਕੀਤਾ ਹਮਲਾ

12/12/2017 10:28:41 AM

ਯੇਰੂਸ਼ਲਮ (ਭਾਸ਼ਾ)— ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਉਸ ਨੇ ਫਿਲਸਤੀਨ ਵੱਲੋਂ ਦੱਖਣੀ ਇਜ਼ਰਾਈਲ 'ਤੇ ਰਾਕੇਟ ਦਾਗੇ ਜਾਣ ਦੇ ਬਾਅਦ ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਪੱਟੀ 'ਤੇ ਟੈਂਕ ਅਤੇ ਜਹਾਜ਼ ਨਾਲ ਹਮਲਾ ਕੀਤਾ। ਫੌਜ ਨੇ ਕੱਲ ਕਿਹਾ ਸੀ ਕਿ ਗਾਜ਼ਾ ਪੱਟੀ ਤੋਂ ਦੋ ਰਾਕੇਟ ਦਾਗੇ ਗਏ ਪਰ ਇਜ਼ਰਾਈਲ ਦੀ ਆਇਰਨ ਡੋਮ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਦੂਜੇ ਰਾਕੇਟ ਨੂੰ ਹਵਾ ਵਿਚ ਹੀ ਨਸ਼ਟ ਕਰ ਦਿੱਤਾ। ਪਹਿਲਾ ਰਾਕੇਟ ਦਾਗਣ ਮਗਰੋਂ ਇਜ਼ਰਾਈਲ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਹਮਲੇ ਦੀ ਪ੍ਰਤੀਕਿਰਿਆ ਵਿਚ ''ਦੱਖਣੀ ਗਾਜ਼ਾ ਪੱਟੀ ਵਿਚ ਸਥਿਤ ਹਮਾਸ ਫੌਜ ਚੌਕੀ ਨੂੰ ਇਕ ਟੈਂਕ ਅਤੇ ਇਜ਼ਰਾਈਲ ਦੀ ਹਵਾਈ ਫੌਜ ਨੇ ਨਿਸ਼ਾਨਾ ਬਣਾਇਆ।'' ਹਾਲਾਂਕਿ ਇਜ਼ਰਾਈਲ ਨੇ ਇਹ ਨਹੀਂ ਦੱਸਿਆ ਰਾਕੇਟ ਦੇ ਹਮਲੇ ਵਿਚ ਜਾਨ-ਮਾਲ ਦਾ ਕੋਈ ਨੁਕਸਾਨ ਹੋਇਆ ਜਾਂ ਨਹੀਂ। ਉੱਥੇ ਗਾਜ਼ਾ ਵਿਚ ਵੀ ਇਜ਼ਰਾਈਲੀ ਹਮਲੇ ਨਾਲ ਕੋਈ ਜ਼ਖਮੀ ਹੋਇਆ ਜਾਂ ਨਹੀਂ। ਇਸ ਬਾਰੇ ਕੋਈ ਜਾਣਕਾਰੀ ਜਾਂ ਅਧਿਕਾਰਿਕ ਬਿਆਨ ਨਹੀਂ ਹੈ।


Related News