ਇੰਟਰਨੈੱਟ 'ਤੇ ਵਾਇਰਲ ਹੋਈ ਇਸ ਤਸਵੀਰ ਨੇ ਸਾਰਿਆਂ ਨੂੰ ਪਾਇਆ ਚੱਕਰਾਂ 'ਚ, ਜਾਣੋ ਕਿਵੇਂ

08/17/2017 5:38:44 PM

ਲੰਡਨ— ਇਨ੍ਹੀਂ ਦਿਨੀਂ ਇੰਟਰਨੈੱਟ ਉੱਤੇ ਇਕ ਕਪਲ ਦੀ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤਸਵੀਰ ਉੱਤੇ ਹਜ਼ਾਰਾਂ ਇੰਟਰਨੈੱਟ ਯੂਜ਼ਰਸ ਚਰਚਾ ਕਰ ਰਹੇ ਹਨ। ਕਪਲ ਨੇ ਚਾਰ ਦਿਨ ਪਹਿਲਾਂ ਇੰਸਟਾਗਰਾਮ ਉੱਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ ਹੁਣ ਤੱਕ 2700 ਲਾਈਕਸ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਲੋਕ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਉੱਤੇ ਵੀ ਵਧ ਤੋਂ ਵਧ ਸ਼ੇਅਰ ਕਰ ਰਹੇ ਹਨ। 
ਦਰਅਸਲ ਬ੍ਰਿਟਿਸ਼ ਬਾਕਸਰ ਜੋਸ਼ੁਆ ਕੇਲੀ ਨੇ ਜੋ ਤਸਵੀਰ ਸ਼ੇਅਰ ਕੀਤੀ ਸੀ, ਉਸ ਵਿਚ ਉਨ੍ਹਾਂ ਦੀ ਪਤਨੀ ਨੇ ਇਕ ਦਰਖਤ ਨੂੰ ਆਪਣੇ ਹੱਥਾਂ ਨਾਲ ਚੁੱਕਿਆ ਹੋਇਆ ਹੈ। ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਅਖਿਰ ਅਜਿਹਾ ਕਿਵੇਂ ਸੰਭਵ ਹੋ ਸਕਦਾ ਹੈ ਪਰ ਅਸਲ ਵਿਚ ਅਜਿਹਾ ਨਹੀਂ ਹੈ। ਔਰਤ ਨੇ ਆਪਣੇ ਹੱਥ ਵਿਚ ਦਰਖਤ ਨੂੰ ਨਹੀਂ ਚੁੱਕਿਆ ਹੋਇਆ ਹੈ। ਦਰਖਤ ਪੂਰੀ ਤਰ੍ਹਾਂ ਨਾਲ ਜ਼ਮੀਨ ਉੱਤੇ ਹੀ ਲੱਗਾ ਹੋਇਆ ਹੈ ਉਹ ਸਿਰਫ ਦੇਖਣ ਵਿਚ ਅਜਿਹਾ ਲੱਗ ਰਿਹਾ ਹੈ ਕਿ ਔਰਤ ਨੇ ਦਰਖਤ ਨੂੰ ਹੱਥ ਨਾਲ ਚੁੱਕਿਆ ਹੋਇਆ ਹੈ। ਔਰਤ ਦਾ ਹੈਂਡਬੈਗ ਅਤੇ ਵਾਲ ਦਰਖਤ ਦੇ ਰੰਗ ਦੇ ਹੋਣ ਦੇ ਚਲਦੇ ਲੋਕਾਂ ਨੂੰ ਇਹ ਧੋਖਾ ਹੋ ਰਿਹਾ ਹੈ ਕਿ ਔਰਤ ਨੇ ਦਰਖਤ ਨੂੰ ਹੱਥ ਵਿਚ ਚੁੱਕਿਆ ਹੋਇਆ ਹੈ। ਇਸ ਤਸਵੀਰ ਉੱਤੇ ਲੋਕਾਂ ਦੇ ਕਾਫੀ ਦਿਲਚਸਪ ਕੁਮੇਂਟ ਸਾਹਮਣੇ ਆ ਰਹੇ ਹਨ।

 


Related News