ਹੈਤੀ ਦੇ ਸਮੁੰਦਰ ਤੱਟ ਉੱਤੇ ਕਿਸ਼ਤੀ ਪਲਟੀ, 6 ਲੋਕਾਂ ਦੀ ਮੌਤ

08/18/2017 4:03:52 PM

ਪੋਰਟ-ਆ-ਪ੍ਰਿੰਸ — ਹੈਤੀ ਦੇ ਉੱਤਰੀ ਤੱਟ ਉੱਤੇ ਇਕ ਕਿਸ਼ਤੀ ਪਲਟਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 6 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ ਕਰੀਬ 10 ਲੋਕ ਲਾਪਤਾ ਹਨ । ਉਕਤ ਜਾਣਕਾਰੀ ਹੈਤੀ ਦੇ ਅਧਿਕਾਰੀਆਂ ਨੇ ਦਿੱਤੀ ਹੈ । ਸਥਾਨਕ ਨਾਗਰਿਕ ਸੁਰੱਖਿਆ ਏਜੰਸੀ ਦੇ ਪ੍ਰਤੀਨਿਧੀ ਜੋਸ ਰੇਥੋਨ ਦਾ ਕਹਿਣਾ ਹੈ ਕਿ ਕਰੀਬ 23 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । ਪੋਰਟ-ਡੇ- ਪੈਕਸ ਸ਼ਹਿਰ ਦੇ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ । ਰੇਥੋਨ ਨੇ ਕਿਹਾ ਕਿ ਵੀਰਵਾਰ ਨੂੰ ਇਹ ਕਿਸ਼ਤੀ ਲਿਆ ਤੋਰਤ ਟਾਪੂ ਤੋਂ ਪੋਰਟ-ਡੇ- ਪੈਕਸ ਜਾ ਰਹੀ ਸੀ ਪਰ ਰਸਤੇ ਵਿਚ ਅਸ਼ਾਂਤ ਸਮੁੰਦਰ ਕਾਰਨ ਉਹ ਪਲਟ ਗਈ । ਮੰਨਿਆ ਜਾ ਰਿਹਾ ਹੈ ਕਿ ਉਸ ਵਿਚ ਕਰੀਬ 40 ਲੋਕ ਸਵਾਰ ਸਨ ਪਰ ਇਸ ਦਾ ਪੁਖਤਾ ਸਬੂਤ ਨਹੀਂ ਹੈ । ਜ਼ਿਕਰਯੋਗ ਹੈ ਕਿ ਖੇਤਰ ਦੇ ਛੋਟੇ ਟਾਪੂਆਂ ਤੱਕ ਜਾਣ ਲਈ ਕਿਸ਼ਤੀਆਂ ਦਾ ਪ੍ਰਯੋਗ ਹੁੰਦਾ ਹੈ ਪਰ ਇਨ੍ਹਾਂ ਵਿਚ ਅਕਸਰ ਸਮਰੱਥਾ ਤੋਂ ਜ਼ਿਆਦਾ ਮਾਲ ਭਰੇ ਜਾਣ ਅਤੇ ਖਰਾਬ ਸਮਾਨ ਦੇ ਰੱਖ-ਰਖਾਅ ਕਾਰਨ ਇਹ ਦੁਰਘਟਨਾ ਦੇ ਸ਼ਿਕਾਰ ਹੋ ਜਾਂਦੇ ਹਨ ।


Related News