ਜੇਕਰ ਤੁਸੀਂ ਵੀ ਹੋ ਮਹਿੰਦੀ ਲਗਾਉਣ ਦੇ ਸ਼ੌਕੀਨ ਤਾਂ ਪਹਿਲਾਂ ਪੜ੍ਹੋ ਇਹ ਖਬਰ (ਦੇਖੋ ਤਸਵੀਰਾਂ)

08/17/2017 2:45:26 PM

ਕਾਹਿਰਾ— ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਖੂਬਸੂਰਤ ਕੁੜੀ ਦੇ ਹੱਥਾਂ 'ਤੇ ਲੱਗੀ ਮਹਿੰਦੀ ਦੀਆਂ ਇਹ ਤਸਵੀਰਾਂ ਹਰ ਕਿਸੇ ਨੂੰ ਹੈਰਾਨ ਕਰ ਸਕਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਹੱਥਾ 'ਤੇ ਮਹਿੰਦੀ ਲਗਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। 
7 ਸਾਲ ਦੀ ਮੈਡਿਸਨ ਗੁਲੀਵਰ ਆਪਣੇ ਪਰਿਵਾਰ ਨਾਲ ਮਿਸਰ ਛੁੱਟੀਆਂ ਮਨਾਉਣ ਗਈ ਸੀ । ਉਥੇ ਹੀ ਇਕ ਹੋਟਲ ਵਿਚ ਉਸ ਨੇ ਹੱਥਾਂ ਉੱਤੇ ਮਹਿੰਦੀ ਲੁਆਈ । ਮਹਿੰਦੀ ਲਗਵਾਉਂਦੇ ਹੀ ਉਸ ਦੇ ਹੱਥਾਂ 'ਤੇ ਖੁਜਲੀ ਦੀ ਸ਼ਿਕਾਇਤ ਹੋਈ ਅਤੇ ਇਸ ਤੋਂ ਬਾਅਦ ਪੂਰੇ ਹੱਥ ਵਿਚ ਛਾਲੇ ਪੈ ਗਏ । ਮੈਡਿਸਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਬਰਨ ਯੂਨਿਟ ਵਿਚ ਦਾਖਲ ਕਰਨਾ ਪਿਆ। ਮੈਡਿਸਨ ਦੇ ਪਿਤਾ ਮਾਰਟਿਨ ਨੇ ਦੱਸਿਆ ਕਿ ਮੇਰੀ ਧੀ ਬਹੁਤ ਤਕਲੀਫ ਵਿਚ ਹੈ । ਇਹ ਮੇਰੀ ਗਲਤੀ ਹੈ ਕਿ ਮੈਂ ਉਸ ਨੂੰ ਮਹਿੰਦੀ ਲਗਵਾਉਣ ਦੀ ਇਜਾਜ਼ਤ ਦੇ ਦਿੱਤੀ। ਮਾਰਟਿਨ ਅਤੇ ਉਨ੍ਹਾਂ ਦੀ ਪਤਨੀ ਸਿਲਵਿਆ ਨੇ ਅਜਿਹਾ ਹੀ ਹਿਨਾ ਟੈਟੂ ਆਪਣੇ 9 ਸਾਲ ਦੇ ਬੇਟੇ ਸੇਬੇਸਟਿਅਨ ਦੇ ਹੱਥਾਂ 'ਤੇ ਵੀ ਬਣਵਾਇਆ ਸੀ ਪਰ ਖੁਜਲੀ ਹੁੰਦੇ ਹੀ ਉਸ ਨੂੰ ਹਟਵਾ ਦਿੱਤਾ ਗਿਆ । ਦੂਜੇ ਪਾਸੇ ਹੁਰਘਧਾ ਵਿਚ ਮੌਜੂਦ ਹੋਟਲ ਨੇ ਇਸ ਘਟਨਾ ਨੂੰ ਲੈ ਕੇ ਮੁਆਫੀ ਮੰਗੀ ਹੈ, ਜਿੱਥੇ ਮੈਡਿਸਨ ਨੇ ਮਹਿੰਦੀ ਲੁਆਈ ਸੀ । 
ਕੈਮੀਕਲ ਦੇ ਚਲਦੇ ਜ਼ਖਮੀ ਹੋਏ ਹੱਥ
ਯੂ. ਕੇ. ਪਰਤਣ ਤੋਂ ਬਾਅਦ ਮਾਰਟਿਨ ਨੇ ਸੈਲਿਸਬਰੀ ਵਿਚ ਜਦੋਂ ਧੀ ਨੂੰ ਬਰਨ ਸਪੈਸ਼ਲਿਸਟ ਨੂੰ ਦਿਖਾਇਆ ਤਾਂ  ਉਹ ਉਸ ਦੇ ਜ਼ਖਮ ਦੇਖ ਕੇ ਹੈਰਾਨ ਰਹਿ ਗਏ । ਡਾਕਟਰ ਨੇ ਦੱਸਿਆ ਕਿ ਕੁੜੀ ਦੇ ਹੱਥਾਂ ਵਿਚ ਪਏ ਛਾਲਿਆਂ ਵਿਚ ਫਲੂਡ ਦਾ ਪੀ. ਐਚ ਲੈਵਲ ਬਹੁਤ ਜ਼ਿਆਦਾ ਸੀ, ਜੋ ਸਾਫ ਤੌਰ ਉੱਤੇ ਕੈਮੀਕਲ ਬਰਨ ਦਾ ਸੰਕੇਤ ਹੈ । ਡਾਕਟਰ ਨੇ ਦੱਸਿਆ ਇਸ ਵਿਚ ਜਿਹੜੇ ਕੈਮੀਕਲ ਦਾ ਇਸਤੇਮਾਲ ਕੀਤਾ ਗਿਆ, ਉਹ ਹੇਅਰ ਡਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ ।


Related News