ਪਾਕਿਸਤਾਨ 'ਚ ਹੋਏ ਬੰਬ ਧਮਾਕਿਆਂ 'ਚ 11 ਦੀ ਮੌਤ

06/23/2017 5:50:58 PM

ਕਰਾਚੀ— ਪਾਕਿ ਦੇ ਅਸ਼ਾਂਤ ਬਲੋਚਿਸਤਾਨ ਪ੍ਰਾਂਤ 'ਚ ਅੱਜ ਖੇਤਰੀ ਪੁਲਸ ਪ੍ਰਮੁੱਖ ਦੇ ਦਫਤਰ ਕੋਲ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ, ਜਿਸ 'ਚ 11 ਲੋਕ ਮਾਰੇ ਗਏ ਅਤੇ 20 ਹੋਰ ਜ਼ਖਮੀ ਹੋ ਗਏ। ਇਹ ਘਟਨਾ ਪ੍ਰਾਂਤ ਦੀ ਰਾਜਧਾਨੀ ਕੋਇਟਾ ਦੇ ਗੁਲਿਸਤਾਨ ਮਾਰਗ ਇਲਾਕੇ 'ਚ ਪੁਲਸ ਸੂਬਾਈ ਇੰਸਪੈਕਟਰ ਜਨਰਲ ਦੇ ਦਫਤਰ ਕੋਲ ਹੋਈ। ਪੁਲਸ ਸੂਬਾਈ ਇੰਸਪੈਕਟਰ ਜਨਰਲ ਅਬਦੁਲ ਰਜ਼ਾਕ ਚੀਮਾ ਨੇ ਮੀਡੀਆ ਨੂੰ ਦੱਸਿਆ ਕਿ ਹਮਲੇ 'ਚ ਇਕ ਪੁਲਸ ਕਰਮੀ ਸਮੇਤ ਪੰਜ ਲੋਕ ਮਾਰੇ ਗਏ। ਚੀਮਾ ਮੁਤਾਬਕ ਅਸੀਂ ਹਮਲੇ ਦੀ ਪ੍ਰਕ੍ਰਿਤੀ ਬਾਰੇ ਕੁਝ ਨਹੀਂ ਕਹਿ ਸਕਦੇ। ਹਾਲੇ ਇਸ ਬਾਰੇ ਜਾਂਚ ਚੱਲ ਰਹੀ ਹੈ। ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀ ਲਈ ਹੈ। ਬਲੋਚਿਸਤਾਨ ਬਲੂਚ ਰਾਸ਼ਟਰਵਾਦੀਆਂ ਅਤੇ ਇਸਲਾਮੀ ਚਰਮਪੰਥੀਆਂ ਦੇ ਉੱਗਰਵਾਦ ਦਾ ਸਾਹਮਣਾ ਕਰ ਰਿਹਾ ਹੈ।


Related News