ਹਾਫਿਜ਼ ਸਈਦ ਦੀ ਨਜ਼ਰਬੰਦੀ ਹੋਰ 30 ਦਿਨਾਂ ਲਈ ਵਧਾ ਦਿੱਤੀ ਗਈ

10/20/2017 2:34:45 PM

ਇਸਲਾਮਾਬਾਦ,(ਬਿਊਰੋ)— ਪਾਕਿਸਤਾਨ ਦੇ ਪੰਜਾਬ ਸੂਬੇ ਦੀ ਨਿਆਇਕ ਸਮੀਖੀਆ ਬੋਰਡ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫੀਜ਼ ਸਈਦ ਦੀ ਨਜ਼ਰਬੰਦੀ ਨੂੰ 19 ਅਕਤੂਬਰ ਨੂੰ 30 ਦਿਨਾਂ ਲਈ ਵਧਾ ਦਿੱਤਾ ਹੈ। ਹਾਲਾਂਕਿ ਬੋਰਡ ਨੇ ਉਸ ਦੇ ਚਾਰ ਸਾਥੀਆਂ ਦੀ ਹਿਰਾਸਤ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ।
ਸਈਦ ਦੀ 30 ਦਿਨਾਂ ਦੀ ਹਿਰਾਸਤ ਮਿਆਦ 24 ਅਕਤਬੂਰ ਤੋਂ ਲਾਗੂ ਹੋਵੇਗੀ। ਸਈਦ ਦੇ ਸਾਥੀਆਂ ਅਬਦੁੱਲਾ ਉਬੈਦ, ਮਲਿਕ ਜਫਰ ਇਕਬਾਲ, ਅਬਦੁਲ ਰਹਿਮਾਨ ਆਬਿਦ ਅਤੇ ਕਾਜੀ ਕਾਸ਼ਿਫ ਹੁਸੈਨ ਨੂੰ ਜੇਕਰ ਕਿਸੇ ਹੋਰ ਮਾਮਲੇ 'ਚ ਹਿਰਾਸਤ 'ਚ ਨਾ ਲਿਆ ਗਿਆ ਤਾਂ ਉਹ 25 ਸਤੰਬਰ ਦੇ ਹਿਰਾਸਤ ਆਦੇਸ਼ ਦੀ ਸਮਾਪਤੀ 'ਤੋਂ ਆਜ਼ਾਦ ਹੋ ਸਕਦੇ ਹਨ। 
ਸਈਦ ਅਤੇ ਉਨ੍ਹਾਂ ਦੇ 4 ਸਾਥੀ ਲਾਹੌਰ ਹਾਈਕੋਰਟ 'ਚ ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸੂਬਾ ਨਿਆਂਇਕ ਸਮੀਖਿਆ ਬੋਰਡ ਦੇ ਸਾਹਮਣੇ ਪੇਸ਼ ਹੋਏ। ਪੰਜਾਬ ਨਿਆਂਇਕ ਸਮੀਖਿਆ ਦੇ 3 ਮੈਂਬਰਾਂ 'ਚ ਨਿਆਂਮੂਰਤੀ ਯਾਵਾਰ ਅਲੀ , ਨਿਆਂਮੂਰਤੀ ਅਬਦੁਲ ਸਮੀ ਅਤੇ ਨਿਆਂਮੂਰਤੀ ਆਲੀਆ ਨੀਲਮ ਨੇ ਸੁਣਵਾਈ ਕੀਤੀ। ਸੁਣਵਾਈ ਮਗਰੋਂ ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲਾਅ ਅਧਿਕਾਰੀ ਦੀਆਂ ਦਲੀਲਾਂ ਨੂੰ ਨਹੀਂ ਮੰਨਿਆ ਗਿਆ ਅਤੇ ਲਾਹੌਰ 'ਚ ਸਈਦ ਦੀ ਨਜ਼ਰਬੰਦੀ ਦੀ ਮਿਆਦ ਸਿਰਫ 30 ਦਿਨਾਂ ਤਕ ਵਧਾ ਦਿੱਤੀ ਗਈ। 
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 31 ਜਨਵਰੀ ਨੂੰ ਸਈਦ ਅਤੇ ਹੋਰ ਚਾਰਾਂ ਨੂੰ ਅੱਤਵਾਦ ਵਿਰੋਧੀ ਨਿਯਮ 1997 ਤਹਿਤ ਸੁਰੱਖਿਆ ਕਾਰਨਾਂ ਕਰਕੇ 90 ਦਿਨਾਂ ਲਈ ਹਿਰਾਸਤ 'ਚ ਲਿਆ ਸੀ।


Related News