ਇਸ ਚੀਨੀ ਜੋੜੇ ਨੇ ਪਾਕਿਸਤਾਨੀ ਅੰਦਾਜ਼ 'ਚ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

11/18/2017 3:43:57 PM

ਬੀਜਿੰਗ (ਏਜੰਸੀ)— ਪਾਕਿਸਤਾਨ ਅਤੇ ਚੀਨ ਦੇ ਰਿਸ਼ਤੇ ਬਾਰੇ ਤਾਂ ਸਾਰੇ ਜਾਣਦੇ ਹਨ, ਜਦੋਂ ਤੋਂ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਬਣਨ ਦਾ ਮੁੱਦਾ ਉਠਿਆ ਹੈ ਉਦੋਂ ਤੋਂ ਚੀਨ ਦੇ ਲੋਕ ਹੌਲੀ-ਹੌਲੀ ਪਾਕਿਸਤਾਨੀ ਸਮਾਜ ਅਤੇ ਉਨ੍ਹਾਂ ਦੇ ਸੱਭਿਆਚਾਰ ਨਾਲ ਜੁੜਨ ਲੱਗੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਭਾਵੇਂ ਜੋ ਵੀ ਹੋਵੇ ਪਰ ਚੀਨੀ ਲੋਕਾਂ ਵਲੋਂ ਪਾਕਿਸਤਾਨ ਦੇ ਰੀਤੀ-ਰਿਵਾਜ਼ ਨੂੰ ਨਿਭਾਉਂਦੇ ਦੇਖਣਾ ਬਹੁਤ ਹੀ ਚੰਗਾ ਹੈ। ਜੀ ਹਾਂ, ਹਾਲ ਹੀ 'ਚ ਚੀਨ ਦੇ ਇਕ ਜੋੜੇ ਨੇ ਪਾਕਿਸਤਾਨੀ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਜੋੜੇ ਨੇ ਬੀਤੇ ਸੋਮਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਪਾਕਿਸਤਾਨੀ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਲਾੜੀ ਲੀਨ ਅਤੇ ਲਾੜਾ ਸੈਨ ਦੋਵੇਂ ਹੀ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪ੍ਰਾਜੈਕਟ ਦੇ ਵਰਕ ਫੋਰਸ ਨਾਲ ਪਿਛਲੇ 6 ਮਹੀਨੇ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋਸਤਾਂ ਨੇ ਸਲਾਹ ਦਿੱਤੀ ਸੀ ਕਿ ਪਖਤੂਨ ਸਟਾਈਲ ਵਿਚ ਵਿਆਹ ਕੀਤਾ ਜਾਵੇ। ਸੈਨ ਮੁਤਾਬਕ ਉਹ ਪਾਕਿਸਤਾਨ ਦੇ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਹਨ। ਪਾਕਿਸਤਾਨੀ ਸੱਭਿਆਚਾਰ ਨੂੰ ਅਪਣਾਉਣ ਦੇ ਨਾਲ ਹੀ ਉਨ੍ਹਾਂ ਨੇ ਬਕਾਇਦਾ ਬਾਰਾਤ ਕੱਢਣ ਦੇ ਰਿਵਾਜ਼ ਨੂੰ ਵੀ ਪੂਰਾ ਕੀਤਾ। ਲੀਨ ਨੂੰ ਬਿਲਕੁੱਲ ਪਾਕਿਸਤਾਨੀ ਲਾੜੀ ਦੇ ਰੂਪ ਵਿਚ ਲਾਲ ਰੰਗ ਦੇ ਲਿਬਾਸ ਵਿਚ ਤਿਆਰ ਕੀਤਾ ਗਿਆ ਸੀ ਅਤੇ ਹੱਥਾਂ 'ਤੇ ਮਹਿੰਦੀ ਵੀ ਲਾਈ ਗਈ ਸੀ। ਉੱਥੇ ਹੀ ਲਾੜਾ ਬਣੇ ਲੀਨ ਨੇ ਸ਼ੇਰਵਾਨੀ ਪਹਿਨੀ ਸੀ। ਉਨ੍ਹਾਂ ਦੇ ਚੀਨੀ ਇੰਜੀਨੀਅਰ ਅਤੇ ਵਰਕਰ ਦੋਸਤਾਂ ਨੇ ਵੀ ਪਾਕਿਸਤਾਨ ਡਰੈੱਸ ਪਹਿਨੀ ਸੀ।


Related News