ਬ੍ਰਿਟਿਸ਼ ਟੀ. ਵੀ. ''ਤੇ ਰਾਤੋਂਰਾਤ ਹੀਰੋ ਬਣਿਆ ਇਹ ਭਾਰਤੀ ਬੱਚਾ

08/17/2017 7:42:13 AM

ਲੰਡਨ— ਬ੍ਰੀਟੇਨ ਵਿਚ ਇਕ ਟੀ.ਵੀ. ਸ਼ੋਅ ਦੇ ਮਾਧਿਅਮ ਨਾਲ ਭਾਰਤੀ ਮੂਲ ਦਾ 12 ਸਾਲ ਦਾ ਬੱਚਾ ਰਾਤੋਂਰਾਤ ਹੀਰੋ ਬੰਨ ਗਿਆ ਹੈ। ਸ਼ੋਅ ਮੁਕਾਬਲੇ ਵਿਚ ਉਸ ਨੇ ਸਾਰੇ ਸਵਾਲਾਂ ਦੇ ਠੀਕ ਜਵਾਬ ਦਿੱਤੇ। ਚੈਨਲ 4 ਤੋਂ ਪ੍ਰਸਾਰਿਤ ਸ਼ਅੋ 'ਚਾਇਲਡ ਜੀਨੀਅਸ' ਵਿਚ ਰਾਹੁਲ ਤੋਂ ਪਹਿਲਾਂ ਦੌਰ ਵਿਚ 14 ਸਵਾਲ ਪੁੱਛੇ ਗਏ ਸਨ। ਉਸ ਦਾ ਆਈਕਿਊ 162 ਆਂਕਿਆ ਗਿਆ ਹੈ। 
ਇਸ ਲਿਹਾਜ਼ ਨਾਲ ਉਸ ਦਾ ਆਈਕਿਊ ਅਲਬਰਟ ਆਇੰਸਟੀਨ ਅਤੇ ਸਟੀਫੇਨ ਹਾਕਿੰਗ ਵਰਗੀ ਹਸਤੀਆਂ ਤੋਂ ਵੀ ਜ਼ਿਆਦਾ ਹੈ। ਇਸ ਆਈਕਿਊ ਦੇ ਨਾਲ ਉਹ ਮੇਂਸਾ ਕਲੱਬ ਲਈ ਲਾਇਕ ਪਾਇਆ ਗਿਆ ਹੈ। ਇਹ ਕਲੱਬ ਉੱਚ ਆਈਕਿਊ ਵਾਲਿਆਂ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਸੰਗਠਨ ਹੈ। ਟੀ. ਵੀ. ਸ਼ੋਅ ਵਿਚ 8 ਤੋਂ 12 ਸਾਲ ਦੀ ਉਮਰ ਦੇ 20 ਬੱਚਿਆ ਨੇ ਹਿੱਸਾ ਲਿਆ। ਇਕ ਹਫਤੇ ਦੀ ਮੁਕਾਬਲੇ ਤੋਂ ਬਾਅਦ ਜੇਤੂ ਦੀ ਘੋਸ਼ਣਾ ਕੀਤੀ ਜਾਵੇਗੀ। ਰਾਹੁਲ ਨੇ ਸਪੇਲਿੰਗ ਟੇਸਟ ਦੇ ਪਹਿਲੇ ਭਾਗ ਵਿਚ ਪੂਰੇ ਅੰਕ ਪ੍ਰਾਪਤ ਕੀਤੇ ਹਨ।


Related News