ਪਿਸਤੌਲ ਨਾਲ ਖੇਡਦੇ ਬੱਚਿਆਂ ਤੋਂ ਚੱਲੀ ਗੋਲੀ, ਇਕ ਬੱਚੇ ਦੀ ਮੌਤ

Friday, April 21, 2017 3:30 PM
ਪਿਸਤੌਲ ਨਾਲ ਖੇਡਦੇ ਬੱਚਿਆਂ ਤੋਂ ਚੱਲੀ ਗੋਲੀ, ਇਕ ਬੱਚੇ ਦੀ ਮੌਤ
ਮੈਨੀਟੋਬਾ— ਖਤਰਨਾਕ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਨਹੀਂ ਤਾਂ ਨਤੀਜਾ ਬੁਰਾ ਹੋ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਦੀ ਫਰਸਟ ਨੇਸ਼ਨ ਗਾਰਡਨ ਹਿਲ ਵਿਚ, ਜਿੱਥੇ ਪਿਸਤੌਲ ਨਾਲ ਖੇਡਦੇ ਬੱਚਿਆਂ ਕੋਲੋਂ ਅਚਾਨਕ ਗੋਲੀ ਚੱਲ ਗਈ ਅਤੇ ਇਕ 11 ਸਾਲਾ ਬੱਚੇ ਦੀ ਮੌਤ ਹੋ ਗਈ। ਘਟਨਾ ਮੰਗਲਵਾਰ ਸ਼ਾਮ ਹੈ। ਤਿੰਨ ਬੱਚਿਆਂ ਨੂੰ ਘਰ ਵਿਚ ਖੇਡਦੇ ਹੋਏ ਇਕ ਪਿਸਤੌਲ ਮਿਲ ਗਈ ਅਤੇ ਉਨ੍ਹਾਂ ਨੇ ਪਿਸਤੌਲ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਕੋਲੋਂ ਗੋਲੀ ਚੱਲ ਗਈ ਅਤੇ ਇਕ ਬੱਚੇ ਨੂੰ ਲੱਗ ਗਈ। ਇਸ ਮਾਮਲੇ ਵਿਚ ਇਕ 12 ਸਾਲਾ ਬੱਚੇ ''ਤੇ ਅਪਰਾਧਕ ਲਾਪਰਵਾਹੀ ਦੇ ਦੋਸ਼ ਲਗਾਏ ਗਏ ਹਨ। ਬੱਚੇ ਦੇ ਪਿਤਾ ''ਤੇ ਲਾਪਰਵਾਹੀ ਨਾਲ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਦੋਹਾਂ ਨੂੰ ਹੀ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਬੱਚੇ ''ਤੇ ਦੋਸ਼ ਲਗਾਏ ਗਏ ਹਨ, ਉਹ ਮ੍ਰਿਤਕ ਬੱਚੇ ਦਾ ਦੋਸਤ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!