ਬੀ.ਸੀ. ਵਾਸੀਆਂ ਨੇ ਲਿਆ ਸੁੱਖ ਦਾ ਸਾਹ, ਕੁੱਝ ਇਲਾਕਿਆਂ ''ਚ ਹੋਈ ਘਰ ਵਾਪਸੀ

07/24/2017 1:37:32 PM

ਬ੍ਰਿਟਿਸ਼ ਕੋਲੰਬੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਜੰਗਲਾਂ 'ਚ ਫੈਲੀ ਅੱਗ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ ਸਨ। ਹੁਣ ਕੁੱਝ ਇਲਾਕਿਆਂ 'ਚ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਘਰ ਵਾਪਸ ਜਾਣ ਦੀ ਰਸਮੀ ਇਜਾਜ਼ਤ ਦੇ ਦਿੱਤੀ ਗਈ ਹੈ। ਦੋ ਹਫਤਿਆਂ ਤੋਂ ਦਰ-ਬ-ਦਰ ਰੁਲ ਰਹੇ ਲੋਕਾਂ ਨੂੰ ਵਾਪਸ ਘਰ ਮੁੜਨ ਦੀ ਖਬਰ ਨੇ ਭਾਵੁਕ ਕਰ ਦਿੱਤਾ।

PunjabKesari

ਬਹੁਤ ਸਾਰੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਹੀ ਸ਼ਰਣ ਲਈ ਹੋਈ ਸੀ ਅਤੇ ਕਈਆਂ ਨੂੰ ਦਾਨੀ ਸੱਜਣਾਂ ਵਲੋਂ ਮਦਦ ਦਿੱਤੀ ਗਈ ਸੀ। ਓਕਾਂਗਾਨ ਸਿਮੀਕਾਮੀਨ ਇਲਾਕੇ 'ਚ ਲੋਕਾਂ ਨੂੰ ਘਰ ਵਾਪਸ ਜਾਣ ਦੀ ਜਦ ਖਬਰ ਮਿਲੀ ਤਾਂ ਉਹ ਭਾਵੁਕ ਹੋ ਗਏ। ਉਂਝ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਆਉਂਦੀ ਹੈ ਜਾਂ ਘਰ 'ਚ ਛੋਟੇ ਬੱਚੇ ਹਨ ਤਾਂ ਉਹ ਅਜੇ ਘਰ ਵਾਪਸ ਨਾ ਜਾਣ ਕਿਉਂਕਿ ਉਨ੍ਹਾਂ ਦੀ ਸਿਹਤ ਖਰਾਬ ਹੋ ਸਕਦੀ ਹੈ।  ਕਿਹਾ ਜਾ ਰਿਹਾ ਹੈ ਕਿ ਅਗਲੇ ਹਫਤੇ ਤਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਇਲਾਕੇ ਦਾ ਦੌਰਾ ਕਰ ਸਕਦੇ ਹਨ।


Related News