ਨਵੀਂ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਯੋਗ ਉਪਰਾਲੇ ਕਰਨੇ ਲਾਜ਼ਮੀ : ਨਿਰਵੈਲ

08/09/2017 2:40:32 PM

ਮਿਲਾਨ/ ਇਟਲੀ (ਸਾਬੀ ਚੀਨੀਆ)— ਕੁਰਾਹੇ ਪਈ ਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਪੁਰਾਤਨ ਖੇਡਾਂ ਦੇ ਇਲਾਵਾ ਹੋਰ ਮੁਕਾਬਲੇ ਕਰਵਾਉਣੇ ਬੜੇ ਜ਼ਰੂਰੀ ਹਨ। ਖਾਸ ਕਰਕੇ ਵਿਦੇਸ਼ੀ ਧਰਤੀ 'ਤੇ ਪੈਦਾ ਹੋਈ ਦੂਜੀ ਪੀੜ੍ਹੀ ਨੂੰ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਸਾਨੂੰ ਸਮੇਂ-ਸਮੇਂ ਸਿਰ ਖੇਡ ਮੇਲੇ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇੰਨ੍ਹਾਂ ਅਣਮੁੱਲੇ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਸਭਾ 'ਲੀਦੋ ਦੀ ਪਿੰਨੀ' ਦੇ ਪ੍ਰਮੁੱਖ ਆਗੂ ਪ੍ਰਮਿੰਦਰ ਸਿੰਘ ਨਿਰਵੈਲ ਦੁਆਰਾ ਦੂਜੇ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦੇ ਹੇਏ ਕੀਤਾ ਗਿਆ ।
ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਨੌਜਵਾਨ ਸਭਾ 'ਲੀਦੋ ਦੀ ਪਿੰਨੀ' ਵਲੋ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ 20 ਅਗਸਤ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਖੇਡ ਪ੍ਰੇਮੀਆਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਮੌਕੇ ਉੱਘੇ ਸਿੱਖ ਆਗੂ ਰਾਜਵਿੰਦਰ ਸਿੰਘ ਰਾਜਾ, ਜੁਪਿੰਦਰ ਸਿੰਘ ਜੋਗਾ, ਖੇਡ ਪ੍ਰਮੋਟਰ ਪ੍ਰਮਿੰਦਰ ਸਿੰਘ ਸੂਜਾਪੁਰ, ਜਰਨੈਲ ਸਿੰਘ, ਧਰਮਿੰਦਰ ਸਿੰਘ, ਤੇਜਵੀਰ ਸਿੰਘ, ਸੁੱਖਾ ਵੜੈਚ, ਮਨਜਿੰਦਰ ਸਿੰਘ ਆਦਿ ਉਚੇਚੇ ਤੌਰ ਤੇ ਮੌਜੂਦ ਸਨ, ਜਿੰਨਾ ਖੇਡ ਮੇਲੇ ਨੂੰ ਪੂਰੀ ਤਰਾਂ ਸਫਲ ਬਣਾਉਣ ਦੀ ਗੱਲ ਕਹੀ।


Related News