ਅਫਗਾਨੀਸਤਾਨ ਵਿਚ ਇਸਲਾਮਿਕ ਸਟੇਟ ਦੇ ਖਿਲਾਫ ਇਕ ਅਭਿਆਨ ਵਿਚ 1 ਅਮਰੀਕੀ ਫੌਜੀ ਦੀ ਮੌਤ, ਕਈ ਜਖ਼ਮੀ

08/17/2017 10:23:59 AM

ਵਾਸ਼ਿੰਗਟਨ — ਪੂਰਵੀ ਅਫਗਾਨੀਸਤਾਨ ਵਿਚ ਮੌਜੂਦ ਇਸਲਾਮਿਕ ਸਟੇਟ ਦੇ ਖਿਲਾਫ ਇਕ ਅਭਿਆਨ ਵਿਚ ਇਕ ਅਮਰੀਕੀ ਫੌਜੀ ਦੀ ਮੌਤ ਹੋ ਗਈ ਅਤੇ ਅਮਰੀਕਾ ਅਤੇ ਅਫਗਾਨੀਸਤਾਨ ਦੇ ਕਈ ਫੌਜੀ ਜਖ਼ਮੀ ਹੋ ਗਏ। ਅਮਰੀਕੀ ਫੌਜ ਨੇ ਇਹ ਜਾਣਕਾਰੀ ਦਿੱਤੀ।  'ਉਤਾਹ ਨੈਸ਼ਨਲ ਗਾਰਡ' ਨੇ ਦੱਸਿਆ ਕਿ ਬੀਤੇ ਦਿਨ ਜਿਸ ਫੌਜੀ ਦੀ ਮੌਤ ਹੋਈ ਉਹ ਇਸ ਗਾਰਡ ਦਾ ਹਿੱਸਾ ਸੀ ਅਤੇ ਨੈਸ਼ਨਲ ਗਾਰਡ ਦੇ ਕੋਲ 7 ਹੋਰ ਜਵਾਨ ਜਖ਼ਮੀਆਂ ਵਿੱਚ ਸ਼ਾਮਿਲ ਹਨ। ਜਖ਼ਮੀਆਂ ਨੂੰ ਡਾਕਟਰੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ। ਫੌਜ ਨੇ ਇਸ ਅਭਿਆਨ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Related News