ਇਕ ਵਾਰ ਫਿਰ ਭੂਚਾਲ ਨਾਲ ਕੰਬਿਆ ਈਰਾਨ

12/12/2017 12:20:53 PM

ਬੇਰੂਤ (ਏਜੰਸੀ)— ਦੱਖਣੀ-ਪੂਰਬੀ ਈਰਾਨ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਸਥਾਨਕ ਅਧਿਕਾਰੀਆਂ ਅਤੇ ਟੀ. ਵੀ. ਚੈਨਲਾਂ ਮੁਤਾਬਕ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਭੂਚਾਲ ਸਥਾਨਕ ਸਮੇਂ ਅਨੁਸਾਰ 12.13 ਵਜੇ ਆਇਆ। ਭੂਚਾਲ ਦਾ ਕੇਂਦਰ ਬਿੰਦੂ ਉੱਤਰੀ-ਪੂਰਬੀ ਸੂਬੇ ਕਰਮਨ 'ਚ ਰਿਹਾ। 
ਦੱਸਣਯੋਗ ਹੈ ਕਿ ਬੀਤੇ ਮਹੀਨੇ ਵੀ ਈਰਾਨ-ਇਰਾਕ ਸਰਹੱਦ 'ਤੇ 7.3 ਤੀਬਰਤਾ ਦਾ ਤੇਜ਼ ਭੂਚਾਲ ਆਇਆ ਸੀ, ਜਿਸ ਕਾਰਨ 328 ਲੋਕ ਮਾਰੇ ਗਏ ਸਨ।


Related News