ਤੇਲ ਅਤੇ ਹਲਦੀ ਦੀ ਵਰਤੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

12/09/2017 11:18:17 AM

ਨਵੀਂ ਦਿੱਲੀ— ਖਾਣੇ 'ਚ ਹਲਦੀ ਅਤੇ ਸਰੋਂ ਦੇ ਤੇਲ ਦੀ ਵਰਤੋਂ ਤਾਂ ਹਰ ਘਰ 'ਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾ ਸਿਰਫ ਖਾਣੇ ਲਈ ਸਗੋਂ ਆਯੁਰਵੇਦ 'ਚ ਵੀ ਕੀਤੀ ਜਾਂਦੀ ਹੈ। ਸਾਡੀ ਸਿਹਤ ਲਈ ਇਹ ਦੋਵੇ ਹੀ ਬੇਹੱਦ ਫਾਇਦੇਮੰਦ ਹੁੰਦੇ ਹਨ ਅਤੇ ਇਹ ਕਈ ਬੀਮਾਰੀਆਂ ਤੋਂ ਸਾਨੂੰ ਬਚਾਉਂਦੇ ਹਨ। ਆਓ ਜਾਣਦੇ ਹਾਂ ਕਿਵੇਂ ਹਲਦੀ ਅਤੇ ਤੇਲ ਨੂੰ ਮਿਲਾ ਕੇ ਇਸ ਦੀ ਵਰਤੋਂ ਕਰਨ ਨਾਲ  ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ। ਆਓ ਜਾਣੇਦ ਹਾਂ ਇਸ ਬਾਰੇ...
ਇਸ ਤਰ੍ਹਾਂ ਬਣਾਓ ਤੇਲ ਅਤੇ ਹਲਦੀ ਦੀ ਪੇਸਟ 
ਤੇਲ ਅਤੇ ਹਲਦੀ ਦੀ ਪੇਸਟ ਨੂੰ ਤੁਸੀਂ ਬਹੁਤ ਹੀ ਆਸਾਨੀ ਨਾਲ ਆਪਣੇ ਘਰ 'ਚ ਹੀ ਬਣਾ ਸਕਦੇ ਹੋ। ਇਕ ਚੱਮਚ ਹਲਦੀ ਨਾਲ ਤੁਸੀਂ ਦੋ ਚੱਮਚ ਸਰੋਂ ਦੇ ਤੇਲ ਨੂੰ ਮਿਲਾ ਲਓ ਅਤੇ ਇਸ ਨੂੰ ਹਲਕਾ ਕੋਸਾ ਕਰੋ ਅਤੇ ਰੋਜ਼ਾਨਾ ਇਸ ਦੀ ਵਰਤੋਂ ਕਰੋ। 
ਹਲਦੀ ਅਤੇ ਤੇਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ:-
1. ਹਾਰਟ ਅਟੈਕ 

ਹਾਰਟ ਅਟੈਕ ਵਰਗੀ ਗੰਭੀਰ ਬੀਮਾਰੀ ਦੀ ਮੁੱਖ ਵਜ੍ਹਾ ਹੈ ਸਰੀਰ 'ਚ ਕੋਲੈਸਟਰੋਲ ਦਾ ਵਧਣਾ। ਜੇ ਤੁਸੀਂ ਨਿਯਮਿਤ ਰੂਪ 'ਚ ਹਲਦੀ ਅਤੇ ਤੇਲ ਦੇ ਮਿਸ਼ਰਣ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਹਾਰਟ ਅਟੈਕ ਦੀ ਸਮੱਸਿਆ ਤੋਂ ਬਚ ਸਕਦੇ ਹੋ। 
2. ਕੈਂਸਰ 
ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਬਚਣ ਲਈ ਅਤੇ ਕੈਂਸਰ ਨੂੰ ਵਧਣ ਤੋਂ ਰੋਕਣ ਲਈ ਹਲਦੀ ਅਤੇ ਤੇਲ ਦੀ ਪੇਸਟ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਜਦੋਂ ਹਲਦੀ ਅਤੇ ਤੇਲ ਆਪਸ 'ਚ ਮਿਲਦੇ ਹਨ ਤਾਂ ਉਦੋਂ ਇਸ 'ਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ। ਜਿਸ ਨਾਲ ਕੈਂਸਰ ਨੂੰ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। 
3. ਸਰੀਰ 'ਚ ਦਰਦ ਅਤੇ ਸੋਜ
ਜੇ ਤੁਸੀਂ ਸਰੀਰ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਹਲਦੀ ਅਤੇ ਤੇਲ ਦੇ ਮਿਸ਼ਰਣ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਸੀਂ ਸਰੀਰ ਦੇ ਦਰਦ ਨੂੰ ਘੱਟ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਮਿਸ਼ਰਣ ਸੋਜ ਅਤੇ ਦਰਦ ਨੂੰ ਖਤਮ ਕਰ ਦਿੰਦਾ ਹੈ। 
4. ਅਸਥਮਾ
ਉਹ ਲੋਕ ਜੋ ਅਸਥਮਾ ਦੀ ਸਮੱਸਿਆ ਨਾਲ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਤੇਲ ਅਤੇ ਹਲਦੀ ਦੇ ਮਿਸ਼ਰਣ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਅਸਥਮਾ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ। 
5. ਚਿਹਰੇ 'ਤੇ ਨਿਖਾਰ 
ਹਲਦੀ ਅਤੇ ਤੇਲ ਦੇ ਮਿਸ਼ਰਣ ਦੀ ਨਿਯਮਿਤ ਵਰਤੋਂ ਕਰਨ ਨਾਲ ਤੁਸੀਂ ਚਮੜੀ ਨਾਲ ਸਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਜਿਸ ਨਾਲ ਤੁਹਾਡੇ ਚਿਹਰੇ 'ਤੇ ਨਿਖਾਰ ਆਉਂਦਾ ਹੈ। 
6. ਕਬਜ਼ ਅਤੇ ਪੇਟ ਦੀ ਸਮੱਸਿਆ
ਅਕਸਰ ਲੋਕ ਕਬਜ਼ ਅਤੇ ਗੈਸ 'ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਦੇ ਇਲਾਵਾ ਜੇ ਤੁਸੀਂ ਤੇਲ ਅਤੇ ਹਲਦੀ ਨਾਲ ਬਣੇ ਮਿਸ਼ਰਣ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਕਬਜ਼ ਅਤੇ ਪੇਟ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।


Related News