ਹਾਈ ਪ੍ਰੋਟੀਨ ਡਾਈਟ ਵੀ ਕਰ ਸਕਦੀ ਹੈ ਤੁਹਾਨੂੰ ਬੀਮਾਰ

10/16/2017 3:58:29 PM

ਨਵੀਂ ਦਿੱਲੀ— ਪ੍ਰੋਟੀਨ ਸਰੀਰ ਲਈ ਬਹੁਤ ਹੀ ਜ਼ਰੂਰੀ ਤੱਤਾਂ ਵਿਚੋਂ ਇਕ ਹੈ। ਇਸ ਦੀ ਕਮੀ ਨਾਲ ਸਰੀਰਕ ਵਿਕਾਸ 'ਤੇ ਵੀ ਪ੍ਰਭਾਵ ਪੈਂਦਾ ਹੈ ਪਰ ਇਸ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਇਹ ਸਿਹਤ ਲਈ ਵੀ ਹਾਨੀਕਾਰਕ ਹੋ ਸਕਦੀ ਹੈ। ਇਸ ਦਾ ਪਤਾ ਪਹਿਲਾਂ ਨਹੀਂ ਚਲਦਾ ਪਰ ਹੌਲੀ-ਹੌਲੀ ਸਰੀਰ ਵਿਚ ਇਸ ਦੇ ਲੱਛਣ ਦਿੱਖਣੇ ਸ਼ੁਰੂ ਹੋ ਜਾਂਦੇ ਹਨ। ਜਿਸ ਨਾਲ ਕਬਜ਼, ਹੱਡੀਆਂ ਕਮਜ਼ੋਰ ਹੋਣ, ਜੋੜਾਂ ਦਾ ਦਰਦ ਅਤੇ ਕਿਡਨੀ ਸਟੋਨ ਹੋਣ ਦਾ ਡਰ ਰਹਿੰਦਾ ਹੈ। ਆਓ ਜਾਣਦੇ ਹਾਂ ਹਾਈ ਪ੍ਰੋਟੀਨ ਨਾਲ ਹੋਣ ਵਾਲੇ ਨੁਕਸਾਨ।
1. ਕਿਡਨੀ ਸਟੋਨ 
ਹਾਈ ਪ੍ਰੋਟੀਨ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ। ਜਿਸ ਨਾਲ ਯੂਰਿਨ ਦੇ ਰਸਤੇ ਕੈਲਸ਼ੀਅਮ ਸਰੀਰ ਵਿਚੋਂ ਬਾਹਰ ਨਹੀਂ ਨਿਕਲ ਪਾਉਂਦਾ। ਇਹ ਹੌਲੀ-ਹੌਲੀ ਕਿਡਨੀ ਵਿਚ ਜਮ ਜਾਂਦਾ ਹੈ ਅਤੇ ਸਟੋਨ ਦਾ ਰੂਪ ਧਾਰਨ ਕਰ ਲੈਂਦਾ ਹੈ। ਹਾਈ ਪ੍ਰੋਟੀਨ ਡਾਈਟ ਲੈ ਰਹੇ ਹੋ ਤਾਂ ਇਸ ਨਾਲ ਪਾਣੀ ਵੀ ਭਰਪੂਰ ਮਾਤਰਾ ਵਿਚ ਪੀਓ। 
2. ਕਬਜ਼ 
ਪ੍ਰੋਟੀਨ ਦੀ ਜ਼ਿਆਦਾ ਵਰਤੋ ਕਰਨ ਨਾਲ ਸਰੀਰ ਵਿਚ ਫਾਈਬਰ ਦੀ ਕਮੀ ਹੁੰਦੀ ਹੈ, ਜਿਸ ਨਾਲ ਖਾਣਾ ਪਚਾਉਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਕਬਜ਼ ਹੋ ਜਾਂਦੀ ਹੈ। ਪ੍ਰੋਟੀਨ ਤੋਂ ਇਲਾਵਾ ਸਰੀਰ ਨੂੰ ਬਾਕੀ ਪੋਸ਼ਕ ਤੱਤ ਅਤੇ ਮਿਨਰਲਸ ਮਿਲਣਾ ਵੀ ਜ਼ਰੂਰੀ ਹੈ। 
3. ਹੱਡੀਆਂ ਦਾ ਕਮਜ਼ੋਰ ਹੋਣਾ
ਸਰੀਰ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਦੀ ਮਾਤਰਾ ਜਮਾ ਹੋਣ ਨਾਲ ਕੈਲਸ਼ੀਅਮ ਦਾ ਅਵਸ਼ੋਸ਼ਨ ਵੀ ਪ੍ਰਭਾਵਿਤ ਹੋਣ ਲੱਗਦਾ ਹੈ। ਜਿਸ ਨਾਲ ਹੱਡੀਆਂ ਨੂੰ ਭਰਪੂਰ ਪੋਸ਼ਣ ਨਹੀਂ ਮਿਲ ਪਾਉਂਦਾ, ਜਿਸ ਨਾਲ ਇਨ੍ਹਾਂ ਵਿਚ ਕਮਜ਼ੋਰੀ ਆ ਜਾਂਦੀ ਹੈ। 
4. ਜੋੜਾਂ ਦਾ ਦਰਦ 
ਸਰੀਰ ਵਿਚ ਪ੍ਰੋਟੀਨ ਦਾ ਸਤਰ ਜ਼ਿਆਦਾ ਹੋਣ 'ਤੇ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਜੋੜਾਂ ਦਾ ਦਰਦ ਅਤੇ ਗਠੀਆ ਹੋਣ ਦਾ ਖਤਰਾ ਰਹਿੰਦਾ ਹੈ। 


Related News