ਇਨ੍ਹਾਂ ਐਪਸ ਦੀ ਮਦਦ ਨਾਲ ਆਪਣੇ ਸਮਾਰਟਫੋਨ ਦੇ ਯੂਜ਼ਰ ਇੰਟਰਫੇਸ ਡਿਜ਼ਾਇਨ ਨੂੰ ਦੇਵੋ ਇਕ ਨਵੀਂ ਲੁੱਕ

07/23/2017 2:19:38 PM

ਜਲੰਧਰ- ਸਾਡੇ ਸਮਾਰਟਫੋਨ 'ਚ ਮੌਜੂਦ Ui (ਯੂਜ਼ਰ ਇੰਟਰਫੇਸ) ਡਿਜ਼ਾਇਨ ਤੋਂ ਕਈ ਵਾਰ ਅਸੀਂ ਬੋਰ ਚੁੱਕੇ ਹੁੰਦੇ ਹਾਂ। ਸਮਾਰਟਫੋਨ ਨੂੰ ਨਵੀਂ ਲੁੱਕ ਦੇਣ ਲਈ ਤੁਸੀਂ ਲਾਂਚਰ ਦੀ ਮਦਦ ਲੈ ਸਕਦੇ ਹੋ। ਤੁਸੀਂ ਲਾਂਚਰ ਐਪ ਦੀ ਮਦਦ ਨਾਲ ਆਪਣੇ ਸਮਾਰਟਫੋਨ ਨੂੰ ਇਕ ਨਵੀਂ ਲੁੱਕ ਦੇ ਸਕਦੇ ਹੋ। ਇਨ੍ਹਾਂ ਦੇ ਰਾਹੀਂ ਨਾਂ ਸਿਰਫ ਵਾਲਪੇਰ ਅਤੇ ਮੈਨੀਊ ਦਾ ਸਟਾਇਲ ਬਦਲੇਗਾ ਸਗੋਂ ਤੁਸੀਂ ਫੋਲਡ ਸਟਾਇਲ ਅਤੇ ਹੋਮ ਸਕ੍ਰੀਨ ਤੱਕ ਨੂੰ ਕਸਟਮਾਇਜ਼ ਕਰ ਸਕਦੇ ਹੋ। ਗੂਗਲ ਪਲੇਅ ਸਟੋਰ ਤੋਂ ਇਸ ਲਾਂਚਰ ਨੂੰ ਤੁਸੀਂ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ।

Z Launcher Beta
ਇਹ ਐਪ ਤੁਹਾਡੇ ਫੋਨ ਨੂੰ ਵਿੰਡੋਜ਼ ਸਮਾਰਟਫੋਨ ਦੀ ਲੁੱਕ ਦੇਵੇਗਾ। ਇਸ 'ਚ ਹੈਂਡਰਾਇਟਿੰਗ ਰਿਕਗਨਿਸ਼ਨ ਮੌਜੂਦ ਹੈ ਜਿਸ ਦੀ ਮਦਦ ਨਾਲ ਤੁਹਾਨੂੰ ਕੇਵਲ ਆਪਣੀ ਹੋਮ ਸਕ੍ਰੀਨ 'ਤੇ ਅਲਫਾਬੇਟ ਲਿੱਖਣਾ ਹੈ ਜਿਸ ਤੋਂ ਬਾਅਦ ਉਸ ਤੋਂ ਸ਼ੁਰੂ ਹੋਣ ਵਾਲੇ ਸਾਰੇ ਐਪਸ ਤੁਹਾਨੂੰ ਹੋਮ ਸਕ੍ਰੀਨ 'ਤੇ ਵਿਖਾਈ ਦੇਣਗੇ। 

PunjabKesari

Solo Launcher
ਇਸ ਲਾਂਚਰ ਨੂੰ ਘੱਟ ਸਟੋਰੇਜ਼ ਦੇ ਨਾਲ ਡਾਊਨਲੋਡ ਕਰ ਸਕਦੇ ਹਨ। ਇਸ 'ਚ ਹਜ਼ਾਰਾਂ ਥੀਮ ਅਤੇ ਵਾਲਪੇਪਰ ਮੁਫਤ 'ਚ ਉਪਲੱਬਧ ਹੈ। ਇਸ ਐਪ 'ਚ ਬੈਟਰੀ ਸੇਵਰ ਦਾ ਵੀ ਆਪਸ਼ਨ ਦਿੱਤੀ ਗਈ ਹੈ। ਇਹ ਲਾਂਚਰ ਤੁਹਾਡੇ ਦੁਆਰਾ ਜ਼ਿਆਦਾ ਵਰਤੋਂ ਕੀਤੇ ਜਾਣ ਵਾਲੇ ਐਪਸ ਨੂੰ ਆਟੋਮੈਟਿਕਲੀ ਹੋਮ ਸਕਰੀਨ 'ਤੇ ਮੈਨੇਜ ਕਰਦਾ ਹੈ।PunjabKesari

Yahoo Active
ਯਾਹੂ ਐਕਟਿਵ ਲਾਂਚਰ ਤੁਹਾਡੇ ਫੋਨ ਦੇ ਹੋਮ ਸਕ੍ਰੀਨ ਨੂੰ ਬਿਲਕੁੱਲ ਨਵੀਂ ਲੁੱਕ ਦੇਵੇਗਾ। ਇਸ ਲਾਂਚਰ ਦੀ ਮਦਦ ਨਾਲ ਤੁਹਾਨੂੰ ਬੈਟਰੀ ਸੇਵਰ, ਅਪਕਮਿੰਗ ਈਵੇਂਟ ਦੀ ਵੀ ਜਾਣਕਾਰੀ ਮਿਲੇਗੀ। ਇਸ ਨੂੰ ਗੂਗਲ ਪਲੇਅ ਸਟੋਰ ਤੋਂ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ।

PunjabKesari

 

Smart Launcher 3
ਇਸ 'ਚ ਤੁਹਾਡੇ ਸਮਾਰਟਫੋਨ ਦੀ ਹੋਮ ਸਕਰੀਨ 'ਤੇ ਤਰੀਕ ਅਤੇ ਸਮੇਂ ਤੋਂ ਇਲਾਵਾ ਕੁੱਲ 6 ਆਈਕਾਨ ਵਿਖਾਈ ਦੇਣਗੇ। ਜਿਨ੍ਹਾਂ 'ਚ ਕੈਮਰਾ, ਫੋਟੋ, ਮਿਊਜ਼ਿਕ, ਫੋਨ ਅਤੇ ਬ੍ਰਾਊਜਰ ਸ਼ਾਮਿਲ ਹੈ।ਇਸ 'ਚ ਤੁਸੀਂ ਅਸਾਨੀ ਨਾਲ ਕਿਸੇ ਵੀ ਐਪ ਨੂੰ ਸਰਚ ਕਰ ਸਕਦੇ ਹੋ। ਇਸ ਲਾਂਚਰ ਦੇ ਰਾਹੀਂ ਤੁਸੀਂ ਆਪਣੇ ਸਮਾਰਟਫੋਨ 'ਚ ਵਾਲਪੇਪਰ, ਥੀਮ, ਫਾਂਟ ਅਤੇ ਯ. ਆਈ ਨੂੰ ਬਦਲ ਸਕਦੇ ਹੋ।

PunjabKesari


Related News