ਰਿਲਾਇੰਸ ਜਿਓ ਦੇ 90 ਦਿਨਾਂ ਤੋਂ ਜਿਆਦਾ ਫਰੀ ਸੇਵਾ ਮਾਮਲੇ ਦੀ ਸੁਣਵਾਈ ਹੋਵੇਗੀ 3 ਮਈ ਨੂੰ

04/21/2017 12:49:29 PM

ਜਲੰਧਰ-ਰਿਲਾਇੰਸ ਜਿਓ ਦੀ ਮੁਫਤ ਪੇਸ਼ਕਸ਼ ''ਤੇ ਰੈਗੂਲੇਟਰੀ TRAI ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਇਕ Petition ''ਤੇ ਹੋਣ ਵਾਲੀ ਸੁਣਵਾਈ ਨੂੰ Telecommunication Tribunal TDSAT ਨੇ ਤਿੰਨ ਮਈ ਤੱਕ ਦੇ ਲਈ ਟਾਲ ਦਿੱਤੀ ਹੈ। 

ਇਹ TRAI ਜਿਓ ਨੂੰ ਆਪਣੀ ਮੁਫਤ ਪੇਸ਼ਕਸ਼ ਨਿਰਧਾਰਿਤ  90 ਦਿਨਾਂ ''ਚ ਜਿਆਦਾ ਜ਼ਾਰੀ ਰੱਖਣ ਦੀ ਅਨੁਮਤੀ ਦੇਣ ਵਾਲੇ TRAI ਦੇ ਫੈਸਲੇ ਦੇ ਖਿਲਾਫ ਦਾਇਰ ਕੀਤੀ ਗਈ ਹੈ। 

ਇਸ ਨੂੰ ਭਾਰਤੀ ਏਅਰਟੈੱਲ ਅਤੇ IDEA ਸੈਲੂਲਰ ਨੇ ਦਾਇਰ ਕੀਤੀ ਸੀ। ਇਸ ਦੇ ਨਾਲ ਏਅਰਟੈੱਲ ਨੇ ਜਿਓ ਦੇ ਸਮਰ ਸਰਪ੍ਰਾਈਜ਼ ਆਫਰ ਨੂੰ ਖਤਮ ਕਰਨ ''ਚ ਜਾਣ ਬੁਝ ਕੇ ਕਥਿਤ ਦੇਰੀ ਕਰਨ ਦੇ ਖਿਲਾਫ ਵੀ ਇਕ TRAI ਦਾਇਰ ਕੀਤੀ ਸੀ।

ਇੰਨ੍ਹਾਂ ਦੋਨੋ ਮਾਮਲਿਆਂ ''ਤੇ ਹੁਣ ਤਿੰਨ ਮਈ ਨੂੰ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ TRAI ਨੇ 31 ਜਨਵਰੀ ਨੂੰ ਆਪਣੇ ਫੈਸਲੇ ''ਚ ਜਿਓ ਦੀ ਮੁਫਤ ਕਾਲ ਅਤੇ ਡਾਟਾ ਸੇਵਾ ਰੈਗੂਲੇਟਰੀ ਦਿਸ਼ਾਂ-ਨਿਰਦੇਸ਼ਾਂ ਦੇ ਖਿਲਾਫ ਨਹੀਂ ਹੈ ਜਿਸਦਾ ਹੋਰਾਂ ਕੰਪਨੀਆਂ ਨੇ ਵਿਰੋਧ ਕੀਤਾ ਸੀ।


Related News