ਤੁਹਾਡੀ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਦਾ ਇਲਾਜ ਹੈ ਇਹ ਛੋਟਾ ਜਿਹਾ ਡਿਵਾਈਸ

08/29/2015 11:12:32 AM

ਜਲੰਧਰ- ਚਾਬੀਆਂ, ਪਰਸ ਤੇ ਇਸ ਤਰ੍ਹਾਂ ਦੀਆਂ ਛੋਟੀਆਂ-ਮੋਟੀਆਂ ਚੀਜ਼ਾਂ ਜੋ ਤੁਹਾਡੇ ਕੰਮ ਦੀਆਂ ਹਨ ਤੇ ਤੁਸੀਂ ਇਨ੍ਹਾਂ ਨੂੰ ਇਧਰ-ਉਧਰ ਰੱਖ ਦਿੰਦੇ ਹੋ ਤੇ ਬਾਅਦ ''ਚ ਪ੍ਰੇਸ਼ਾਨ ਹੁੰਦੇ ਹੋ ਤਾਂ ਹੁਣ ਤੁਹਾਡੀ ਇਸ ਪ੍ਰੇਸ਼ਾਨੀ ਨੂੰ ਘੱਟ ਕਰਨ ਲਈ ਇਕ ਨਵਾਂ ਡਿਵਾਈਸ ਆ ਗਿਆ ਹੈ। ਲੱਗਭਗ 2X2 ਇੰਚ ਦਾ MYNTਡਿਵਾਈਸ ਉਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਟੈਗ ਕਰਕੇ ਰੱਖਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਤੁਸੀਂ ਇਧਰ-ਉਧਰ ਰੱਖ ਦਿੰਦੇ ਹੋ ਜਾਂ ਜਿਨ੍ਹਾਂ ਦੇ ਗੁਆਚ ਜਾਣ ਜਾਂ ਚੋਰੀ ਹੋਣ ਦਾ ਖਤਰਾ ਹੁੰਦਾ ਹੈ।

MYNT ਡਿਵਾਈਸ ਬਲਿਊਟੁੱਥ ਜੀ.ਪੀ.ਐਸ. ਤਕਨੀਕ ਜ਼ਰੀਏ ਕੰਮ ਕਰਦਾ ਹੈ ਤੇ ਸਮਾਰਟਫੋਨ ''ਚ ਦਿੱਤੇ ਐਪ ਦੀ ਮਦਦ ਨਾਲ ਆਸਾਨੀ ਨਾਲ ਕੁਨੈਕਟ ਹੋ ਜਾਂਦਾ ਹੈ। ਜੀ.ਪੀ.ਐਸ. ਟੈਕਨਾਲੋਜੀ ਹੋਣ ਦੇ ਕਾਰਨ ਸਰਚ ਕਰਨ ''ਤੇ ਇਹ ਡਿਵਾਈਸ ਆਪਣੀ ਲੋਕੇਸ਼ਨ ਦੱਸੇਗਾ। ਕਾਰ ਤੋਂ ਲੈ ਕੇ ਪਰਸ ਤਕ ਤੇ ਕੀ-ਚੇਨ ਦੀ ਤਰ੍ਹਾਂ ਚਾਬੀਆਂ ''ਚ ਟੈਗ ਕਰਕੇ ਇਸ ਨੂੰ ਵਰਤੋਂ ''ਚ ਲਿਆਇਆ ਜਾ ਸਕਦਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News