ਫਲਿੱਪਕਾਰਟ ''ਤੇ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

05/29/2017 4:58:13 PM

ਜਲੰਧਰ- ਈ-ਕਾਮਰਸ ਵੈੱਬਸਾਈਟ ਨੇ ਸਮਰ ਸੇਲ ਸ਼ੁਰੂ ਕਰ ਦਿੱਤੀ ਹੈ। ਇਹ ਸੇਲ 31 ਮਈ ਤੱਕ ਚੱਲੇਗੀ। ਇਸ ਦੌਰਾਨ ਇਲੈਕਟ੍ਰਾਨਿਕ ਅਤੇ ਸਮਾਰਟਫੋਨਜ਼ 'ਤੇ 80 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਡਿਸਕਾਊਂਟ ਤੋਂ ਬਾਅਦ ਐਕਸਚੇਂਜ ਅਤੇ ਨੋ ਕਾਸਟ ਈ. ਐੱਮ. ਆਈ. ਆਫਰ ਵੀ ਦੇ ਰਹੀ ਹੈ। ਸਮਾਰਟਫੋਨਜ਼ 'ਤੇ 10,000 ਰੁਪਏ ਤੱਕ ਦਾ ਫਲੈਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਾਲ ਹੀ ਐਪਲ ਵਾਚ ਸੀਰੀਜ਼ 2 'ਤੇ 14 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸੋਨੀ ਜੇ ਟੀ. ਵੀ. 'ਤੇ 20 ਫੀਸਦੀ ਦੀ ਛੂਟ ਦਿੱਤੀ ਜਾ ਰਹੀ ਹੈ। ਫੋਟੋਗ੍ਰਾਫੀ ਦੇ ਸ਼ੌਕੀਨ ਲੋਕਾਂ ਲਈ ਨਿਕਾਨ ਡੀ. ਐੱਸ. ਐੱਲ. ਆਰ. ਕੈਮਰੇ 'ਤੇ 20 ਫੀਸਦੀ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
ਜੇਕਰ ਯੂਜ਼ਰ ਪੇਮੈਂਟ ਲਈ ਫੋਨਪੇ ਦਾ ਇਸਤੇਮਾਲ ਕਰਦੇ ਹੋ ਤਾਂ ਉਨ੍ਹਾਂ ਨੂੰ 25 ਫੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਨਾਲ ਹੀ ਫੋਨਪੇ ਯੂ. ਪੀ. ਆਈ. ਬੈਸਟ ਟ੍ਰਾਂਜੈਕਸ਼ਨ ਫੈਸਲਿਟੀ ਮੁਹੱਈਆ ਕਰਾਉਂਦੀ ਹੈ। ਇਸ ਨਾਲ ਹੀ ਸਿਟੀ ਹੈਂਕ ਦੇ ਕ੍ਰੇਡਿਟ ਜਾਂ ਡੇਬਿਟ ਕਾਰਡ ਤੋਂ ਪੇਮੈਂਟ ਕਰਨ 'ਤੇ ਗਾਹਕਾਂ ਨੂੰ 10 ਫੀਸਦੀ ਦਾ ਜ਼ਿਆਦਾ ਕੈਸ਼ਬੈਕ ਦਿੱਤਾ ਜਾਵੇਗਾ।
ਆਈਫੋਨ 6 ਐੱਸ 'ਤੇ ਫਲੈਟ 17,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਆਈਫੋਨ 7 'ਤੇ 15,501 ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਸੈਮਸੰਗ ਦੇ ਆਨ ਨੈਕਸਟ ਸਮਾਰਟਫੋਨ 'ਤੇ 3000 ਰੁਪਏ ਦੀ ਫਲੈਟ ਛੋਟ ਮਿਲ ਰਹੀ ਹੈ। ਇਹ ਆਫਰ ਸਿਰਫ 64 ਜੀ. ਬੀ. ਮਾਡਲ 'ਤੇ ਹੀ ਉਪਲੱਬਧ ਹੈ। ਇਸ ਤੋਂ ਇਲਾਵਾ ਮੋਟੋ ਜੀ 5 ਪਲੱਸ 'ਤੇ 2000 ਰੁਪਏ ਤੱਕ ਦਾ ਆਫਰ ਦਿੱਤਾ ਜਾ ਰਿਹਾ ਹੈ। ਲੇਨੋਵੋ ਕੇ6 ਪਾਵਰ 'ਤੇ ਫਲੈਟ 1000 ਰੁਪਏ ਦਾ ਆਫਰ ਦਿੱਤਾ ਜਾ ਰਿਹਾ ਹੈ। 


Related News