ਆਸੂਸ ਨੇ ਪੇਸ਼ ਕੀਤੇ ਸ਼ਾਨਦਾਰ 3 ਐਂਡਰਾਇਡ ਸਮਾਰਟਫੋਨ

07/31/2015 7:30:55 PM

ਨਵੀਂ ਦਿੱਲੀ- ਸਮਾਰਟਫੋਨ ਬਣਾਉਣ ਵਾਲੀ ਕੰਪਨੀ ਆਸੂਸ ਨੇ 3 ਸਮਾਰਟਫੋਨ ਪੇਸ਼ ਕੀਤੇ ਹਨ। ਇਹ ਫੋਨ 6 ਅਗਸਤ ਨੂੰ ਜ਼ੈਨਫੋਨ ਫੈਸਟੀਵਲ ਦੌਰਾਨ ਲਾਂਚ ਕੀਤੇ ਜਾਣਗੇ। ਕੰਪਨੀ ਨੇ ਜ਼ੈਨਫੋਨ 2 ਡੀਲਕਸ, ਜ਼ੈਨਫੋਨ ਸੈਲਫੀ ਤੇ ਜ਼ੈਨਫੋਨ 2 ਲੇਜ਼ਰ ਨੂੰ ਪੇਸ਼ ਕੀਤਾ ਹੈ। ਹਾਲਾਂਕਿ ਇਨ੍ਹਾਂ ਦੀ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਭਾਰਤੀ ਮਾਰਕੀਟ ''ਚ ਇਹ 10,000 ਤੋਂ 20,000 ਰੁਪਏ ਦੇ ਬਜਟ ''ਚ ਉਪਲਬੱਧ ਹੋਣਗੇ।

ਆਸੂਸ ਜ਼ੈਨਫੋਨ 2 ਡੀਲਕਸ
ਆਸੂਸ ਜ਼ੈਨਫੋਨ 2 ਡੀਲਕਸ ''ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਤੇ ਫੋਨ ਦੀ ਸਕਰੀਨ ਫੁੱਲ ਐਚ.ਡੀ. ਹੈ। ਇਸ ਦਾ ਡਿਸਪਲੇ ਗੋਰਿਲਾ ਗਲਾਸ 3 ਕੋਟੇਡ ਹੈ ਤੇ ਇਹ ਇੰਟੇਲ ਜ਼ੈੱਡ 3580 ਚਿਪਸੈਟ ''ਚ ਮੁਹੱਇਆ ਹੈ। ਫੋਨ ''ਚ 64 ਬਿਟ ਓਕਟਾਕੋਰ ਪ੍ਰੋਸੈਸਰ ਹੈ। ਇਸ ਤੋਂ ਇਲਾਵਾ 4 ਜੀ.ਬੀ. ਰੈਮ ਤੇ 64 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਪਾਵਰ ਬੈਕਅਪ ਲਈ 3000 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ 13 ਮੈਗਾਪਿਕਸਲ ਦਾ ਮੁੱਖ ਕੈਮਰਾ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਆਸੂਸ ਜ਼ੈਨਫੋਨ ਸੈਲਫੀ
ਆਸੂਸ ਜ਼ੈਨਫੋਨ ਸੈਲਫੀ ''ਚ 13 ਮੈਗਾਪਿਕਸਲ ਦਾ ਫਰੰਟ ਤੇ ਬੈਕ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਵੇਂ ਕੈਮਰਿਆਂ ਦੇ ਨਾਲ ਡਿਊਲ ਐਲ.ਈ.ਡੀ ਫਲੈਸ਼ ਵੀ ਉਪਲੱਬਧ ਹੈ। ਇਸ ਫੋਨ ''ਚ ਵੀ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਤੇ ਇਸ ਨੂੰ ਸਨੈਪਡਰੈਗਨ 615 ਚਿਪਸੈਟ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 64 ਬਿਟਸ ਓਕਟਾਕੋਰ ਪ੍ਰੋਸੈਸਰ ਹੈ। ਇਸ ਤੋਂ ਇਲਾਵਾ 16 ਜੀ.ਬੀ. ਇੰਟਰਨਲ ਮੈਮੋਰੀ ਤੇ 2 ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਦਾ 32 ਜੀ. ਬੀ. ਐਡੀਸ਼ਨ ਵੀ ਹੈ ਤੇ ਇਸ ''ਚ 3 ਜੀ.ਬੀ. ਰੈਮ ਦਿੱਤੀ ਗਈ ਹੈ। ਐਂਡਰਾਇਡ ਆਪ੍ਰੇਟਿੰਗ ਸਿਸਟਮ ਲਾਲੀਪਾਪ ਆਧਾਰਿਤ ਇਸ ਫੋਨ ''ਚ 3000 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।

ਆਸੂਸ ਜ਼ੈਨਫੋਨ 2 ਲੇਜ਼ਰ
ਆਸੂਸ ਜ਼ੈਨਫੋਨ 2 ਲੇਜ਼ਰ ''ਚ ਖਾਸ ਗੱਲ ਹੈ ਇਸ ਦਾ ਲੇਜ਼ਰ ਫੋਕਸ ਕੈਮਰਾ। ਫੋਨ ''ਚ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ, ਜੋ ਲੇਜ਼ਰ ਆਟੋਫੋਕਸ ਫੀਚਰ ਨਾਲ ਲੈਸ ਹੈ। ਇਹ .5 ਸੈਕਿੰਡ ''ਚ ਫੋਕਸ ਕਰਨ ''ਚ ਸਮਰੱਥ ਹੈ। ਇਸ ''ਚ 5 ਇੰਚ ਦੀ ਐਚ.ਡੀ. ਡਿਸਪਲੇ ਹੈ। ਫੋਨ ਨੂੰ ਕਵਾਲਕਾਮ ਸਨੈਪਡਰੈਗਨ 410 ਚਿਪਸੈਟ ''ਤੇ ਪੇਸ਼ ਕੀਤਾ ਗਿਆ ਹੈ ਅਤੇ ਇਸ ''ਚ 64 ਬਿਟਸ ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਐਂਡਰਾਇਡ ਆਪਰੇਟਿੰਗ ਸਿਸਟਮ 5.0 ਲਾਲੀਪਾਪ ਅਧਾਰਿਤ ਇਸ ਫੋਨ ''ਚ 2,070 ਐਮ.ਏ.ਐਚ ਦੀ ਬੈਟਰੀ ਦਿੱਤੀ ਗਈ ਹੈ।


Related News