ਪਾਕਿਸਤਾਨੀ ਅਭਿਨੇਤਰੀ ਖਿਲਾਫ ਨਿਕਲਿਆ ਗੈਰ-ਜ਼ਮਾਨਤੀ ਵਾਰੰਟ

07/31/2015 8:21:59 PM

ਇਸਲਾਮਾਬਾਦ- ਪਾਕਿਸਤਾਨ ਦੀ ਇਕ ਕੋਰਟ ਨੇ ਵਿਵਾਦਾਂ ''ਚ ਰਹਿਣ ਵਾਲੀ ਪਾਕਿਸਤਾਨੀ ਅਭਿਨੇਤਰੀ ਮੀਰਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਕੋਰਟ ਨੇ ਮੀਰਾ ਦੇ ਵਿਆਹ ਨੂੰ ਗੈਰ-ਕਾਨੂੰਨੀ ਤੇ ਗੈਰ-ਇਸਲਾਮੀ ਆਖਦਿਆਂ ਇਹ ਵਾਰੰਟ ਜਾਰੀ ਕੀਤਾ ਹੈ। ਪਾਕਿਸਤਾਨੀ ਫਿਲਮ ਅਭਿਨੇਤਰੀ ਮੀਰਾ ਬਾਲੀਵੁੱਡ ਫਿਲਮ ਨਜ਼ਰ ਤੇ ਕਸਕ ''ਚ ਵੀ ਕੰਮ ਕਰ ਚੁੱਕੀ ਹੈ। ਲਾਹੌਰ ਦੀ ਡਿਸਟ੍ਰਿਕਟ ਤੇ ਸੈਸ਼ਨ ਕੋਰਟ ਨੇ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਮੀਰਾ ਨੂੰ 17 ਸਤੰਬਰ ਦੀ ਸੁਣਵਾਈ ਤੋਂ ਪਹਿਲਾਂ ਹਾਜ਼ਰ ਕੀਤਾ ਜਾਵੇ। ਪਟੀਸ਼ਨਕਰਤਾ ਅਤੀਕੁਰ ਰਹਿਮਾਨ ਨੇ ਜਾਣਕਾਰੀ ਦਿੱਤੀ ਕਿ ਉਸ ਨੇ 2011 ''ਚ ਮੀਰਾ ਨਾਲ ਵਿਆਹ ਕਰਵਾਇਆ ਸੀ।
ਇਸ ਦੇ ਬਾਵਜੂਦ ਮੀਰਾ ਨੇ ਉਸ ਨੂੰ ਬਿਨਾਂ ਤਲਾਕ ਦਿੱਤੇ ਦੂਜੇ ਮਰਦ ਕੈਪਟਨ ਨਾਵਿਦ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਗੈਰ-ਇਸਲਾਮੀ ਤੇ ਗੈਰ-ਕਾਨੂੰਨੀ ਹੈ। ਉਸ ਨੇ ਕਿਹਾ ਕਿ ਮੀਰਾ ਨੇ ਵੱਡਾ ਪਾਪ ਕੀਤਾ ਹੈ ਤੇ ਉਸ ਨੂੰ ਇਸ ਦੀ ਸਜ਼ਾ ਭੁਗਤਨੀ ਪਵੇਗੀ। ਰਹਿਮਾਨ ਨੇ ਕਿਹਾ ਕਿ ਬਿਨਾਂ ਤਲਾਕ ਦੇ ਮੀਰਾ ਅਜੇ ਵੀ ਉਸ ਦੀ ਪਤਨੀ ਹੈ। ਸ਼ਰੀਆ ਕਾਨੂੰਨ ਮੁਤਾਬਕ ਉਸ ਦੇ ਜੀਵਨ ''ਤੇ ਦੂਜਾ ਮਰਦ ਨਹੀਂ ਆ ਸਕਦਾ। ਜ਼ਿਕਰਯੋਗ ਹੈ ਕਿ ਮੀਰਾ ਨੇ 2012 ''ਚ ਏਅਰਲਾਈਨਜ਼ ''ਚ ਕੈਪਟਨ ਨਾਵਿਦ ਨਾਲ ਵਿਆਹ ਕਰਵਾਇਆ ਸੀ। ਬਾਅਦ ''ਚ ਤਲਾਕ ਤੋਂ ਬਾਅਦ ਉਸ ਦੇ ਤੇ ਨਾਵਿਦ ਦਾ ਸੈਕਸ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਗਿਆ ਸੀ।

Related News