ਟੈਲੀਨਾਰ ਦੀ ਏਅਰਟੈੱਲ ''ਚ ਰਲੇਵੇ ਨੂੰ ਲੈ ਕੇ ਸਤੰਬਰ ''ਚ ਬੁਲਾਈ ਮੀਟਿੰਗ

08/18/2017 2:41:22 PM

ਨਵੀਂ ਦਿੱਲੀ—ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਕਿਹਾ ਕਿ ਉਸ ਦੇ ਸ਼ੇਅਰਧਾਰਕਾਂ ਅਤੇ ਕਰਜ਼ਦਾਤਾਵਾਂ ਦੀ ਮੀਟਿੰਗ ਅਗਲੇ ਮਹੀਨੇ ਬੁਲਾਈ ਗਈ ਹੈ। ਇਹ ਮੀਟਿੰਗ ਕੰਪਨੀ ਨਾਲ ਟੈਲੀਨਾਰ ਕਮਿਊਨਿਕੇਸ਼ਨ ਦਾ ਰਲੇਵਾ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰਨ ਲਈ ਬੁਲਾਈ ਗਈ। 
ਨੈਸ਼ਨਲ ਕੰਪਨੀ ਲਾ ਟ੍ਰਬਿਊਨਲ ਦੀ ਵਿਸ਼ੇਸ਼ ਬੈਂਕ ਦੇ ਆਦੇਸ਼ ਦੇ ਮੱਦੇਨਜ਼ਰ ਬੀ. ਐੱਸ. ਈ. 'ਚ ਦਾਖਲ ਕੀਤੀ ਗਈ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਭਾਰਤੀ ਏਅਰਟੈੱਲ ਲਿਮਟਿਡ ਦੇ ਇਕਵਟੀ ਸ਼ੇਅਰਧਾਰਕਾਂ ਅਤੇ ਪ੍ਰਤੀਭੂਤੀ ਰਹਿਤ ਰਿਣਦਾਤਾਵਾਂ ਦੀ ਮੀਟਿੰਗ 9 ਸਤੰਬਰ ਨੂੰ ਬੁਲਾਈ ਗਈ। ਭਾਰਤੀ ਏਅਰਟੈੱਲ ਨੇ ਇਕ ਰੈਗੂਲੇਟਰ ਫਾਈਲਿੰਗ 'ਚ ਕਿਹਾ ਕਿ ਮੀਟਿੰਗ ਪ੍ਰਸਤਾਵ 'ਤੇ ਵਿਚਾਰ ਕਰਨ ਦੇ ਉਦੇਸ਼ ਨਾਲ ਬੁਲਾਈ ਗਈ ਅਤੇ ਜੇਕਰ ਉਪਯੋਗੀ ਮੰਨਿਆ ਗਿਆ ਤਾਂ ਟੈਲੀਨਾਰ ਕਮਿਊਨਿਕੇਸ਼ਨਸ ਪ੍ਰਾਈਵੇਟ ਲਿਮਟਿਡ ਅਤੇ ਭਾਰਤੀ ਏਅਰਟੈੱਲ ਲਿਮਟਿਡ ਅਤੇ ਉਨ੍ਹਾਂ ਦੇ ਸ਼ੇਅਰਧਾਰਕਾਂ ਅਤੇ ਕਰਜ਼ਦਾਤਾਵਾਂ ਦੇ ਰਲੇਵੇ ਦੇ ਪ੍ਰਸਤਾਵ ਨੂੰ ਸੰਸ਼ੋਧਨ ਜਾਂ ਬਿਨ੍ਹਾਂ ਸੰਸ਼ੋਧਨ ਦੇ ਮਨਜ਼ੂਰੀ ਦਿੱਤੀ ਜਾਵੇਗੀ।


Related News