ਰੋਜ਼ਗਾਰ ਨੂੰ ਲੈ ਕੇ ਸਭ ਤੋਂ ਵੱਡੀ ਖਬਰ, ਪੜ੍ਹ ਤਹਾਨੂੰ ਵੀ ਹੋਵੇਗੀ ਖੁਸ਼ੀ

08/18/2017 3:36:33 PM

ਨਵੀਂ ਦਿੱਲੀ—ਜੇਕਰ ਤੁਸੀਂ ਨੌਕਰੀ ਦੀ ਤਲਾਸ਼ 'ਚ ਹੋ ਤਾਂ ਅਗਲੇ ਸਾਲ ਤਹਾਨੂੰ ਵਧੀਆ ਮੌਕੇ ਮਿਲ ਸਕਦੇ ਹਨ। ਏਸੋਚੈਮ-ਕੇ.ਪੀ.ਐਮ.ਜੀ. ਦੇ ਸੰਯੁਕਤ ਅਧਿਐਨ ਦੇ ਮੁਤਾਬਕ 4 ਜੀ ਟੈਕਨੋਲੋਜੀ ਦੇ ਰੋਲ ਆਊਟ ਹੋਣ ਨਾਲ ਟੈਲੀਕਾਮ ਸੈਕਟਰ 'ਚ ਨੌਕਰੀਆਂ ਦੀ ਬਹਾਰ ਆਵੇਗੀ, ਜਿਸ ਨਾਲ 2018 ਤੱਕ 30 ਲੱਖ ਰੋਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਰਿਪੋਰਟ ਦੱਸਦੀ ਹੈ ਕਿ 4 ਜੀ ਟੈਕਨੋਲੋਜੀ ਰੋਲਆਊਟ ਹੋਣ ਦੇ ਨਾਲ ਡਾਟਾ ਵਧਣ, ਬਾਜ਼ਾਰ 'ਚ ਨਵੀਂ ਕੰਪਨੀਆਂ ਦੀ ਐਂਟਰੀ, ਡਿਜੀਟਲ ਵਾਲੇਟ ਆਉਣ, ਸਮਾਟਫੋਨ ਦੀ ਲੋਕਪ੍ਰਿਅਤਾ ਨਾਲ ਟੈਕਨੋਲੋਜੀ ਅਤੇ ਹੋਰ ਚੀਜ਼ਾਂ ਦੀ ਡਿਮਾਂਡ ਟੈਲੀਕਾਮ ਸੈਕਟਰ 'ਚ ਲਗਾਤਾਰ ਵਧ ਰਹੀ ਹੈ। ਇਸ ਦੇ ਚਲਦੇ 2018 ਤੱਕ ਇਸ ਸੈਕਟਰ 'ਚ ਬੰਪਰ ਨੌਕਰੀਆਂ ਦੇ ਆਸਾਰ ਹਨ। 2016 ਦੇ ਆਖਰ ਤੱਕ ਭਾਰਤ 'ਚ ਇੰਟਰਨੈੱਟ ਗ੍ਰਾਹਕ ਦੀ ਗਿਣਤੀ 39.15 ਕਰੋੜ ਸੀ। ਇਸ ਲਿਹਾਜ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਇੰਟਰਨੈੱਟ ਯੂਜ਼ਰਸ ਦੇਸ਼ ਰਿਹਾ।
ਡਿਮਾਂਡ ਦੇ ਮੁਤਾਬਕ ਨਹੀਂ ਹੈ ਮੈਨਪਾਵਰ
ਸਟਡੀ ਦੇ ਮੁਤਾਬਕ 5 ਜੀ, ਐਮ 2 ਐਮ ਵਰਗੀਆਂ ਇੰਜੀਨੀਅਰ ਟੈਕਨੋਲੋਜੀ ਅਤੇ ਇੰਫਾਰਮੈਂਸ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ (ਆਈ.ਸੀ.ਟੀ.) 'ਚ ਹੋ ਰਹੇ ਨਵੇਂ ਡਿਵੈਲਪਮੈਂਟ ਨਾਲ 2021 ਤੱਕ ਕਰੀਬ 8.70 ਲੱਖ ਨੌਕਰੀਆਂ ਦੇ ਮੌਕੇ ਬਣਨਗੇ। ਸਟੱਡੀ ਦੇ ਮੁਤਾਬਕ ਟੈਲੀਕਾਮ ਸੈਕਟਰ 'ਚ ਅਜੇ ਜੋ ਵੀ ਮੈਨਪਾਵਰ ਹੈ ਉਹ ਆਉਣ ਵਾਲੀ ਡਿਮਾਂਡ ਨੂੰ ਪੂਰੀ ਕਰਨ ਲਈ ਗਿਣਤੀ ਅਤੇ ਸਕਿਲ ਦੇ ਹਿਸਾਬ ਨਾਲ ਪ੍ਰਾਪਤ ਨਹੀਂ ਹੈ। ਇਸ ਅੰਤਰ ਨੂੰ ਖਾਸ ਕਰਕੇ ਸਕਿਲ ਦੇ ਹਿਸਾਬ ਨਾਲ ਭਰਨ ਦੀ ਲੋੜ ਹੈ। ਟੈਲੀਕਾਮ ਸੈਕਟਰ 'ਚ ਸਕਿਲਡ ਮੈਨਪਾਵਰ ਦੀ ਲੋੜ ਇੰਫਰਾ ਐਂਡ ਸਾਈਬਰ ਸਿਕਊਰਟੀ, ਐਪਲੀਕੇਸ਼ਨ ਡਿਵੈਲਪਰਜ਼, ਸੇਲਜ਼ ਐਗਜੀਕਿਊਟਿਵਸ, ਇਨਫਰਾਸਕਚਰ, ਟੈਕਨੀਸ਼ੀਅਨ, ਹੈਂਡਸੈਟ ਟੈਕਨੀਸ਼ੀਅਨ ਦੇ ਨਾਲ ਅਪਡੇਟ ਕਰਨ ਦੀ ਲੋੜ ਹੋਵੇਗੀ।


Related News