ਚਾਂਦੀ ਹੋਈ ਸਸਤੀ, ਜਾਣੋ ਸੋਨੇ ਦਾ ਮੁੱਲ

08/21/2017 2:55:53 PM

ਨਵੀਂ ਦਿੱਲੀ— ਸਥਾਨਕ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਘਟਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ 200 ਰੁਪਏ ਸਸਤੀ ਹੋ ਕੇ 40,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਹਾਲਾਂਕਿ ਸੋਨੇ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ ਪਿਛਲੀ ਵਾਰ ਦੇ ਮੁੱਲ 29,950 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਿਹਾ। 
ਮਾਹਰਾਂ ਨੇ ਕਿਹਾ ਕਿ ਘਰੇਲੂ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਸੁਸਤ ਰਹਿਣ ਕਾਰਨ ਚਾਂਦੀ ਕਮਜ਼ੋਰ ਹੋਈ ਪਰ ਕੌਮਾਂਤਰੀ ਬਾਜ਼ਾਰ 'ਚ ਤੇਜ਼ੀ ਰਹਿਣ ਕਾਰਨ ਇਸ ਦੀ ਕੀਮਤ ਹੋਰ ਹੇਠਾਂ ਨਹੀਂ ਆ ਸਕੀ। ਸੰਸਾਰਕ ਪੱਧਰ 'ਤੇ ਸਿੰਗਾਪੁਰ 'ਚ ਚਾਂਦੀ 0.47 ਫੀਸਦੀ ਚੜ੍ਹ ਕੇ 17.02 ਡਾਲਰ ਪ੍ਰਤੀ ਔਂਸ 'ਤੇ ਅਤੇ ਸੋਨਾ 0.31 ਫੀਸਦੀ ਵਧ ਕੇ 1,288.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਏ। 
ਰਾਸ਼ਟਰੀ ਰਾਜਧਾਨੀ 'ਚ ਸੋਨਾ ਭਟੂਰ ਦੀ ਕੀਮਤ ਵੀ 29,800 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਹੀ। ਪਿਛਲੇ ਕਾਰੋਬਾਰੀ ਦਿਨ ਇਸ 'ਚ 90 ਰੁਪਏ ਦੀ ਤੇਜ਼ੀ ਰਹੀ ਸੀ। ਉੱਥੇ ਹੀ, 8 ਗ੍ਰਾਮ ਵਾਲੀ ਗਿੰਨੀ ਵੀ 24,500 ਰੁਪਏ 'ਤੇ ਸਥਿਰ ਰਹੀ।


Related News