ਬਾਜ਼ਾਰ 'ਚੋਂ ਤੇਜ਼ੀ ਗਾਇਬ, ਸੈਂਸੈਕਸ 180 ਅੰਕ ਫਿਸਲਿਆ

06/27/2017 4:29:35 PM

ਨਵੀਂ ਦਿੱਲੀ—ਜੀ.ਐਸ.ਟੀ. ਦਾ ਡਰ ਬਾਜ਼ਾਰ 'ਚ ਹਾਵੀ ਹੁੰਦਾ ਦਿੱਸ ਰਿਹਾ ਹੈ। ਗਲੋਬਲ ਬਾਜ਼ਾਰਾਂ ਦੀ ਸੁਸਤੀ ਨੇ ਵੀ ਬਾਜ਼ਾਰ 'ਚ ਦਬਾਅ ਬਣਾਉਣ ਦਾ ਕੰਮ ਕੀਤਾ।ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 179.96 ਅੰਕ ਯਾਨੀ 0.58 ਫੀਸਦੀ ਘੱਟ ਕੇ 30,958.25 'ਤੇ ਅਤੇ ਨਿਫਟੀ 63.55 ਯਾਨੀ 0.66 ਅੰਕ ਘੱਟ ਕੇ 9,511.40 'ਤੇ ਬੰਦ ਹੋਇਆ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰ ਵੀ ਗਿਰਾਵਟ ਤੋਂ ਬਚ ਨਹੀਂ ਪਾਏ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 115 ਅੰਕ ਯਾਨੀ 0.8 ਫੀਸਦੀ ਦੀ ਗਿਰਾਵਟ ਦੇ ਨਾਲ 14.469 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਨਿਫਟੀ ਦਾ ਮਿਡਕੈਪ 100 ਇੰਡੈਕਸ 1.3 ਫੀਸਦੀ ਦੀ ਕਮਜ਼ੋਰੀ ਦੇ ਨਾਲ 17,455.6 ਦੇ ਪੱਧਰ 'ਤੇ ਬੰਦ ਹੋਇਆ ਹੈ। ਬੀ.ਐਸ.ਈ. ਦਾ ਸਮਾਲਕੈਪ ਇੰਡੈਕਸ 241 ਅੰਕ ਯਾਨੀ 1.6 ਫੀਸਦੀ ਟੁੱਟ ਕੇ 15.141 ਦੇ ਪੱਧਰ 'ਤੇ ਬੰਦ ਹੋਇਆ ਹੈ।  
ਸਰਕਾਰੀ ਬੈਂਕਾਂ ਦਾ ਹੋਇਆ ਕੁਟਾਪਾ
ਬਾਜ਼ਾਰ 'ਚ ਸਭ ਤੋਂ ਜ਼ਿਆਦਾ ਕੁਟਾਪਾ ਹੋਇਆ ਸਰਕਾਰੀ ਬੈਂਕਾਂ ਦਾ। ਇਸ ਤੋਂ ਇਲਾਵਾ ਆਟੋ, ਆਈ.ਟੀ. ਮੀਡੀਆ, ਰਿਐਲਟੀ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਵੀ ਬਿਕਵਾਲੀ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 1.4 ਫੀਸਦੀ ਡਿੱਗ ਕੇ 23,216.25 ਦੇ ਪੱਧਰ 'ਤੇ ਬੰਦ ਹੋਇਆ ਹੈ ਜਦਕਿ ਨਿਫਟੀ ਦੇ ਪੀਐਸਯੂ ਬੈਂਕ ਇੰਡੈਕਸ 'ਚ 3.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.6 ਫੀਸਦੀ ਆਈ.ਟੀ.ਇੰਡੈਕਸ 'ਚ 1 ਫੀਸਦੀ ਅਤੇ ਮੀਡੀਆ ਇੰਡੈਕਸ 'ਚ 2.7 ਫੀਸਦੀ ਦੀ ਕਮਜ਼ੋਰੀ ਆਈ ਹੈ। ਬੀ.ਐਸ.ਈ.ਦੇ ਰਿਐਲਟੀ ਇੰਡੈਕਸ 'ਚ 1.4 ਫੀਸਦੀ, ਕੈਪੀਟਲ ਗੁਡਸ ਇੰਡੈਕਸ 'ਚ 1.2 ਫੀਸਦੀ ਅਤੇ ਪਾਵਰ ਇੰਡੈਕਸ 'ਚ 0.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


Related News