50 ਸਾਲ ਦਾ ਹੋਇਆ ATM ਇਸ ਤਰ੍ਹਾਂ ਆਇਆ ਮਸ਼ੀਨ ਬਣਾਉਣ ਦਾ ਆਈਡੀਆ

06/27/2017 3:27:17 PM

ਨਵੀਂ ਦਿੱਲੀ—ਪੂਰੇ ਸੰਸਾਰ ਦੇ ਬੈਂਕਿੰਗ ਸਿਸਟਮ 'ਚ ਏ. ਟੀ. ਐਮ. ਮਸ਼ੀਨ ਦਾ ਕਾਫੀ ਮੁੱਖ ਯੋਗਦਾਨ ਹੈ। ਅੱਜ ਤੋਂ ਲਗਭਗ 50 ਸਾਲ ਪਹਿਲਾਂ ਆਈ ਇਸ ਮਸ਼ੀਨ ਦੀ ਕਾਢ ਦੀ ਕਹਾਣੀ ਕਾਫੀ ਦਿਲਚਸਪ ਹੈ। 50 ਸਾਲ ਪਹਿਲਾਂ 27 ਜੂਨ 1967 'ਚ ਦੁਨੀਆ ਦਾ ਪਹਿਲਾ ਏ. ਟੀ. ਐਮ. ਮਸ਼ੀਨ ਲੰਡਨ ਦੇ ਐਨਫੀਲਡ 'ਚ ਬਰਕਲੇਜ਼ ਬੈਂਕ ਦੀ ਬ੍ਰਾਂਚ 'ਚ ਖੋਲ੍ਹਿਆ ਗਿਆ ਸੀ। ਅੱਜ 50 ਸਾਲ ਪੂਰੇ ਹੋਣ ਦੇ ਮੌਕੇ 'ਤੇ ਬੈਂਕ ਨੇ ਇਸ ਨੂੰ ਸੋਨੇ ਦਾ ਏ. ਟੀ. ਐਮ. ਬਣਾ ਦਿੱਤਾ ਹੈ। ਆਪਣੇ 50 ਸਾਲ ਦਾ ਸਫਲ 'ਚ ਏ. ਟੀ. ਐਮ. ਮਸ਼ੀਨਾਂ ਨੇ ਭਾਰੀ ਤਕਨੀਕ ਦੇ ਬਦਲਾਅ ਨੂੰ ਝੇਲਾ ਹੈ ਜੋ ਹੁਣ ਵੀ ਜਾਰੀ ਹੈ। 
ਇਸ ਸ਼ਖਸ ਨੇ ਬਣਾਈ ਸੀ ਮਸ਼ੀਨ 
ਏ. ਟੀ. ਐਮ. ਬਣਾਉਣ ਦਾ ਆਈਡੀਆ ਜਾਨ ਸ਼ੇਫਰਡ ਬੈਰਨ ਦਾ ਸੀ। ਬੈਰਨ ਦਾ ਜਨਮ 1925 'ਚ ਭਾਰਤ ਦੇ ਸ਼ਿਲਾਂਗ 'ਚ ਹੋਇਆ ਹੈ। ਬੈਰਨ ਨੂੰ ਏ. ਟੀ. ਐਮ. ਦਾ ਆਈਡੀਆ 1965 'ਚ ਆਇਆ ਸੀ। ਸਕਾਟਲੈਂਡ ਤੋਂ ਤਾਲੁੱਕ ਰੱਖਣ ਵਾਲੇ ਉਨ੍ਹਾਂ ਦੇ ਪਿਤਾ ਉੱਤਰੀ ਬੰਗਾਲ 'ਚ ਚਟਗਾਂਵ ਪੋਰਟ ਕਮਿਸ਼ਨਰ ਦੇ ਚੀਫ ਇੰਜਨੀਅਰ ਸਨ। ਸਾਲ 2010 'ਚ ਬੈਰਨ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਜਾਨ ਸ਼ੇਫਰਡ ਨੂੰ ਨਹਾਉਂਦੇ ਸਮੇਂ ਅਜਿਹੀ ਮਸ਼ੀਨ ਬਣਾਉਣ ਦੀ ਖਿਆਲ ਆਇਆ ਕਿ ਇਹ ਅਜਿਹੀ ਮਸ਼ੀਨ ਬਣਾਈ ਜਾਵੇ ਜਿਸ ਤੋਂ ਕੱਢੇ ਜਾ ਸਕਣ, ਉਹ ਵੀ ਬਿਨ੍ਹਾਂ ਬੈਂਕ ਗਏ।  
ਪਹਿਲੀ ਏ. ਟੀ. ਐਮ. ਮਸ਼ੀਨ 27 ਜੂਨ 1967 ਨੂੰ ਦੁਨੀਆ ਦੀ ਪਹਿਲੀ ਏ.ਟੀ.ਐਮ. ਮਸ਼ੀਨ ਲੰਡਨ ਦੇ ਐਨਫੀਲਡ 'ਚ ਲਗਾਈ ਗਈ ਸੀ। ਏ.ਟੀ.ਐਮ. ਤੋਂ ਸਭ ਤੋਂ ਪਹਿਲੀ ਵਾਰ ਪੈਸੇ ਬ੍ਰਿਟਿਸ਼ ਅਭਿਨੇਤਾ ਰੇਗ ਵਰਣਯ ਨੇ ਕੱਢੇ ਸਨ। ਲੰਡਨ ਸਮੇਤ ਪੂਰੇ ਯੂਰਪ 'ਚ ਉਨ੍ਹਾਂ ਦੇ ਅਭਿਨੈ ਦੀ ਚਰਚਾ ਸੀ। ਅੱਜ 50 ਸਾਲ ਬਾਅਦ ਅਸੀਂ ਰੇਗ ਦੀ ਚਰਚਾ ਦੁਨੀਆ ਦੇ ਪਹਿਲੇ ਏ. ਟੀ. ਐਮ. ਯੂਜਰ ਦੇ ਤੌਰ 'ਤੇ ਵੀ ਕਰਦੇ ਹਾਂ। 
ਭਾਰਤ 'ਚ ਏ. ਟੀ. ਐਮ. ਰਿਜ਼ਰਵ ਬੈਂਕ ਦੇ ਮੁਤਾਬਕ ਦੇਸ਼ ਭਰ 'ਚ 56 ਸਰਕਾਰੀ ਅਤੇ ਨਿੱਜੀ ਬੈਂਕਾਂ ਦੇ ਦੋ ਲੱਖ ਤੋਂ ਜ਼ਿਆਦਾ ਏ. ਟੀ. ਐਮ. ਹਨ। ਇਨ੍ਹਾਂ 'ਚੋਂ ਇਕ ਲੱਖ ਤੋਂ ਜ਼ਿਆਦਾ ਆਨਸਾਈਟ ਅਤੇ ਇਕ ਲੱਖ ਤੋਂ ਕੁਝ ਘੱਟ ਆਫਸਾਈਟ ਏ. ਟੀ. ਐਮ. ਹਨ।


Related News